ਆਈਜੀਆਈ ਏਅਰਪੋਰਟ ਥਾਣੇ ਦੀ ਪੁਲਿਸ ਨੇ ਕੀਤਾ ਪੰਜਾਬੀ ਗਾਇਕ ਫਤਹਿਜੀਤ ਸਿੰਘ ਨੂੰ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Friday, 13 September, 2024, 11:21 AM

ਆਈਜੀਆਈ ਏਅਰਪੋਰਟ ਥਾਣੇ ਦੀ ਪੁਲਿਸ ਨੇ ਕੀਤਾ ਪੰਜਾਬੀ ਗਾਇਕ ਫਤਹਿਜੀਤ ਸਿੰਘ ਨੂੰ ਗ੍ਰਿਫ਼ਤਾਰ
ਅੰਮ੍ਰਿਤਸਰ : ਜਾਅਲੀ ਦਸਤਾਵੇਜ਼ਾਂ ਰਾਹੀਂ ਵਿਦੇਸ਼ ਭੇਜਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਵਿੱਚ ਸ਼ਾਮਲ ਪੰਜਾਬੀ ਗਾਇਕ ਫਤਹਿਜੀਤ ਸਿੰਘ ਨੂੰ ਆਈਜੀਆਈ ਏਅਰਪੋਰਟ ਥਾਣੇ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੀੜਤਾਂ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਬਹਾਨੇ ਫਸਾਉਂਦੇ ਸਨ। ਪੰਜਾਬੀ ਗਾਇਕ ਫਤਹਿਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਯਾਤਰੀ ਲਈ ਬ੍ਰਾਜ਼ੀਲ ਦਾ ਜਾਅਲੀ ਵੀਜ਼ਾ ਬਣਵਾ ਕੇ ਉਸ ਨੂੰ ਵੱਖ-ਵੱਖ ਦੇਸ਼ਾਂ ਰਾਹੀਂ ਪੰਜ ਵਾਰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ।
