ਚਿੱਟੇ ਦਿਨ ਲੁਟੇਰੇ ਘਰ ਦੇ ਅੰਦਰ ਬੈਠੇ ਬੈਠੇ ਵਿਅਕਤੀ ਤੋਂ ਫੋਨ ਖੋਹ ਕੇ ਹੋਏ ਫਰਾਰ

ਚਿੱਟੇ ਦਿਨ ਲੁਟੇਰੇ ਘਰ ਦੇ ਅੰਦਰ ਬੈਠੇ ਬੈਠੇ ਵਿਅਕਤੀ ਤੋਂ ਫੋਨ ਖੋਹ ਕੇ ਹੋਏ ਫਰਾਰ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਦੇ ਬਸਤੀ ਬਾਵਾ ਖੇਲ ਸਥਿਤ ਤਾਰਾ ਸਿੰਘ ਐਵੀਨਿਊ `ਚ ਮੋਟਰਸਾਈਲ ਸਵਾਰ ਲੁਟੇਰੇ ਘਰ ਦੇ ਅੰਦਰ ਬੈਠੇ ਬੈਠੇ ਵਿਅਕਤੀ ਤੋਂ ਫੋਨ ਖੋਹ ਫਰਾਰ ਹੋ ਗਏ। ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੋਟਰਸਾਈਕਲ ਸਵਾਰ ਲੁਟੇਰੇ ਲੁੱਟ-ਖੋਹ ਕਰਦੇ ਨਜ਼ਰ ਆ ਰਹੇ ਹਨ। ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਰੇਕੀ ਕੀਤੀ ਸੀ। ਜਿਸ ਵਿਅਕਤੀ ਤੋਂ ਫ਼ੋਨ ਚੋਰੀ ਹੋਇਆ ਹੈ, ਉਸ ਦੀ ਲੱਤ ਟੁੱਟ ਗਈ ਹੈ। ਉਸ ਦੀ ਲੱਤ ਦਾ ਆਪਰੇਸ਼ਨ ਹੋਇਆ ਹੈ ਅਤੇ ਉਸ ਦੀ ਲੱਤ ਵਿੱਚ ਰਾਡ ਪਈ ਹੋਈ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ।ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਪੀੜਤਾ ਆਪਣੇ ਘਰ ਦੇ ਅੰਦਰ ਵਰਾਂਡੇ `ਚ ਕੁਰਸੀ `ਤੇ ਬੈਠੀ ਸੀ। ਇਸ ਦੌਰਾਨ ਬਾਈਕ ਸਵਾਰ ਲੁਟੇਰਿਆਂ ਨੇ ਆਪਣੀ ਬਾਈਕ ਸਾਈਡ `ਤੇ ਖੜ੍ਹੀ ਕਰ ਦਿੱਤੀ ਅਤੇ ਇੱਕ ਲੁਟੇਰੇ ਘਰ ਦੇ ਅੰਦਰ ਵੜ ਗਿਆ। ਜਿਵੇਂ ਹੀ ਮੁਲਜ਼ਮ ਉਥੇ ਪਹੁੰਚਿਆ, ਉਸਨੇ ਪਹਿਲਾਂ ਪੀੜਤਾ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਚਲਾ ਗਿਆ। ਕੁਝ ਸਮੇਂ ਬਾਅਦ ਮੁਲਜ਼ਮ ਫਿਰ ਤੋਂ ਆਪਣੇ ਇੱਕ ਹੋਰ ਸਾਥੀ ਨਾਲ ਬਾਈਕ `ਤੇ ਸਵਾਰ ਹੋ ਕੇ ਗਲੀ `ਚ ਆ ਗਿਆ। ਤੀਜੀ ਵਾਰ ਇੱਕ ਲੁਟੇਰਾ ਬਾਈਕ ਤੇ ਦੂਜਾ ਪੈਦਲ ਹੀ ਗਲੀ ਵਿੱਚ ਦਾਖਲ ਹੋਇਆ। ਜਿਸ ਤੋਂ ਬਾਅਦ ਪੈਦਲ ਆ ਰਿਹਾ ਲੁਟੇਰਾ ਫਿਰ ਘਰ ਅੰਦਰ ਦਾਖਲ ਹੋ ਗਿਆ ਅਤੇ ਵਿਅਕਤੀ ਦਾ ਫੋਨ ਲੈ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਈਕ ਮੋੜ ਕੇ ਖੜ੍ਹਾ ਸੀ। ਜਿੱਥੋਂ ਲੁਟੇਰੇ ਫੋਨ ਲੈ ਕੇ ਫਰਾਰ ਹੋ ਗਏ।ਲੁੱਟ ਤੋਂ ਬਾਅਦ ਪੀੜਤ ਨੇ ਰੌਲਾ ਪਾਇਆ ਪਰ ਕੁਝ ਨਹੀਂ ਹੋਇਆ। ਜਿਸ ਤੋਂ ਬਾਅਦ ਪੀੜਤਾ ਦਾ ਲੜਕਾ ਵੀ ਮੁਲਜ਼ਮ ਦੇ ਪਿੱਛੇ ਭੱਜ ਗਿਆ। ਪਰ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰੇਗੀ। ਸੀਸੀਟੀਵੀ ਵਿੱਚ ਕੈਦ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
