ਚੀਫ਼ ਜਸਟਿਸ ਨੂੰ ਬਦਨਾਮ ਕਰਨ ਦੇ ਦੋਸ਼ਾਂ ਹੇਠ ਵਿਅਕਤੀ ’ਤੇ ਮਾਮਲਾ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Wednesday, 11 September, 2024, 03:44 PM

ਚੀਫ਼ ਜਸਟਿਸ ਨੂੰ ਬਦਨਾਮ ਕਰਨ ਦੇ ਦੋਸ਼ਾਂ ਹੇਠ ਵਿਅਕਤੀ ’ਤੇ ਮਾਮਲਾ ਦਰਜ
ਕੋਲਕਾਤਾ : ਪੱਛਮੀ ਬੰਗਾਲ ਦੇ ਇਕ ਵਿਅਕਤੀ ’ਤੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਫਰਜ਼ੀ ਖ਼ਬਰ ਚਲਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੱਛਮੀ ਬੰਗਾਲ ਪੁਲੀਸ ਨੇ ‘ਐਕਸ’ ਤੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਵਿਸ਼ਵਾਸ ਪੈਦਾ ਕਰਨ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਮਾਨਯੋਗ ਚੀਫ਼ ਜਸਟਿਸ ਨੂੰ ਬਦਨਾਮ ਅਤੇ ਸਰਬਉੱਚ ਅਦਾਲਤ ਦੇ ਸਤਿਕਾਰ ਤੇ ਹਮਲਾ ਕਰਨ ਲਈ ਫਰਜ਼ੀ ਖਬਰ ਚਲਾਈ ਗਈ। ਜਿਸ ਦੇ ਮੱਦੇਨਜ਼ਰ ਕ੍ਰਿਸ਼ਨਗੰਜ ਪੁਲੀਸ ਥਾਣੇ ਵਿਚ ਫੂਲਵਾੜੀ ਦੇ ਸੁਜੀਤ ਹਲਦਾਰ ਦੇ ਖ਼ਿਲਾਫ਼ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੱਛਮੀ ਬੰਗਾਲ ਪੁਲੀਸ ਨੇ ਲੋਕਾਂ ਨੂੰ ਫਰਜ਼ੀ ਖਬਰ ਨੂੰ ਅੱਗੇ ਨਾ ਸਾਂਝਾ ਕਰਨ ਲਈ ਵੀ ਕਿਹਾ ਹੈ।
