ਮੋਦੀ ਦੀ ਜਨ ਸਭਾ ਤੋਂ ਪਹਿਲਾਂ ਫ਼ੌਜ ਅਤੇ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 12 September, 2024, 12:29 PM

ਮੋਦੀ ਦੀ ਜਨ ਸਭਾ ਤੋਂ ਪਹਿਲਾਂ ਫ਼ੌਜ ਅਤੇ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ
ਊਧਮਪੁਰ : ਵਿਧਾਨ ਸਭਾ ਚੋਣਾਂ ਨੂੰ ਲੈ ਕੇ 14 ਸਤੰਬਰ ਨੂੰ ਡੋਡਾ ਜਿ਼ਲੇ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ ਤੋਂ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਫ਼ੌਜ ਅਤੇ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਮੁਕਾਬਲਾ ਊਧਮਪੁਰ-ਕਠੂਆ ਜ਼ਿਲ੍ਹਿਆਂ ਦੀ ਸਰਹੱਦ `ਤੇ ਬਸੰਤਗੜ੍ਹ `ਚ ਹੋਇਆ। ਮੁੱਠਭੇੜ ਵਾਲੀ ਥਾਂ ਤੋਂ ਜਨਤਕ ਮੀਟਿੰਗ ਵਾਲੀ ਥਾਂ ਦੀ ਦੂਰੀ ਪਹਾੜੀ ਰਸਤੇ ਰਾਹੀਂ ਲਗਪਗ 65 ਕਿਲੋਮੀਟਰ ਹੈ। ਕਠੂਆ ਜ਼ਿਲ੍ਹਾ, ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਹਨ, ਊਧਮਪੁਰ ਅਤੇ ਅੱਗੇ ਡੋਡਾ ਜ਼ਿਲ੍ਹੇ ਨਾਲ ਲੱਗਦੇ ਹਨ। ਇਹ ਰਸਤਾ ਅੱਤਵਾਦੀਆਂ ਦੀ ਘੁਸਪੈਠ ਲਈ ਪੁਰਾਣਾ ਰਸਤਾ ਰਿਹਾ ਹੈ। ਡੋਡਾ ਜ਼ਿਲ੍ਹੇ ਵਿੱਚ 18 ਸਤੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਨਾਲ ਹੀ ਮਾਰੇ ਗਏ ਅੱਤਵਾਦੀਆਂ ਦੇ ਇਕ ਹੋਰ ਸਾਥੀ ਨੂੰ ਫੜਨ ਲਈ ਸੁਰੱਖਿਆ ਬਲਾਂ ਵੱਲੋਂ ਜੰਗਲ `ਚ ਵੱਡੇ ਪੱਧਰ `ਤੇ ਮੁਹਿੰਮ ਚਲਾਈ ਜਾ ਰਹੀ ਹੈ।ਸੂਤਰਾਂ ਅਨੁਸਾਰ ਮਾਰੇ ਗਏ ਅੱਤਵਾਦੀਆਂ ਨੇ ਲੋਕ ਸਭਾ ਚੋਣਾਂ ਵਿਚ ਵਿਘਨ ਪਾਉਣ ਲਈ ਕਰੀਬ ਪੰਜ ਮਹੀਨੇ ਪਹਿਲਾਂ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ। ਉਦੋਂ ਤੋਂ ਉਹ ਕਠੂਆ-ਊਧਮਪੁਰ-ਡੋਡਾ ਦੇ ਜੰਗਲਾਂ ਵਿਚ ਘੁੰਮ ਰਹੇ ਸਨ ਅਤੇ ਹੁਣ ਵਿਧਾਨ ਸਭਾ ਚੋਣਾਂ ਵਿਚ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।