ਨਾਭਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਹਿੰਦੂ ਜਥੇਬੰਦੀਆਂ ਨਾਭਾ ਸ਼ਹਿਰ ਪੂਰਨ ਤੌਰ `ਤੇ ਬੰਦ ਕਰਵਾ ਕੇ ਸੜਕਾਂ `ਤੇ ਉਤਰ ਕੀਤਾ ਰੋਸ ਪ੍ਰਦਰਸ਼ਨ ਕੀਤਾ

ਨਾਭਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਹਿੰਦੂ ਜਥੇਬੰਦੀਆਂ ਨਾਭਾ ਸ਼ਹਿਰ ਪੂਰਨ ਤੌਰ `ਤੇ ਬੰਦ ਕਰਵਾ ਕੇ ਸੜਕਾਂ `ਤੇ ਉਤਰ ਕੀਤਾ ਰੋਸ ਪ੍ਰਦਰਸ਼ਨ ਕੀਤਾ
ਨਾਭਾ, 16 ਸਤੰਬਰ () : ਜਿ਼ਲਾ ਪਟਿਆਲਾ ਅਧੀਨ ਪੈਂਦੇ ਸ਼ਹਿਰ ਨਾਭਾ ਵਿਖੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਹਿੰਦੂ ਜਥੇਬੰਦੀਆਂ ਨਾਭਾ ਸ਼ਹਿਰ ਨੂੰ ਪੂਰਨ ਤੌਰ ਤੇ ਬੰਦ ਕਰਵਾ ਕੇ ਸੜਕਾਂ `ਤੇ ਉਤਰ ਆਈਆਂ ਅਤੇ ਰੋਸ ਪ੍ਰਦਰਸ਼ਨ ਕੀਤਾ। ਦਰਅਸਲ ਬੀਤੇ ਦਿਨੀਂ ਬਾਵਨ ਦੁਆਦਸੀ ਤੋਂ ਪਹਿਲਾਂ ਨਗਰ ਕੌਂਸਲ ਨਾਭਾ ਵੱਲੋਂ ਧਾਰਮਿਕ ਜਥੇਬੰਦੀਆਂ ਦੇ ਬੋਰਡ ਉਤਾਰ ਕੇ ਕੂੜੇ ਵਾਲੀ ਟਰਾਲੀ ਵਿਚ ਰੱਖ ਦਿੱਤੇ ਗਏ ਸੀ ਅਤੇ ਇਸ ਦੇ ਸਿੱਧੇ ਦੋਸ਼ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਦੇ ਪਤੀ ਉੱਪਰ ਲੱਗੇ ਸੀ। ਦੋਸ਼ ਹੈ ਕਿ ਉਨ੍ਹਾਂ ਦੀ ਤਸਵੀਰ ਇਨ੍ਹਾਂ ਬੋਰਡਾਂ ਵਿਚ ਨਾ ਲਗਾਉਣ ਕਰਕੇ ਉਨ੍ਹਾਂ ਵੱਲੋਂ ਸਮਾਗਮ ਤੋਂ ਪਹਿਲਾਂ ਇਹ ਬੋਰਡ ਉਤਾਰੇ ਗਏ। ਤਿਉਹਾਰ ਤੋਂ ਬਾਅਦ ਅੱਜ ਸੋਮਵਾਰ ਸਵੇਰ ਵਪਾਰ ਮੰਡਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਸਥਾਨਕ ਦੇਵੀ ਦਿਆਲਾ ਚੌਂਕ ਮੰਦਰ ਵਿਖੇ ਇਕੱਠੇ ਹੋ ਕੇ `ਆਪ ਆਗੂ ਪੰਕਜ ਪੱਪੂ ਖ਼ਿਲਾਫ ਰੋਸ ਪ੍ਰਗਟਾਵਾ ਕੀਤਾ ਗਿਆ। ਹਿੰਦੂ ਜਥੇਬੰਦੀਆਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਮਸਲੇ `ਤੇ ਬੋਲਦੇ ਹੋਏ ਹਿੰਦੂ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨ ਬਾਵਨ ਦੀਆਂ ਤਸਵੀਰਾਂ ਨੂੰ ਨਗਰ ਕੌਂਸਲ ਨਾਭਾ ਦੀ ਕੂੜੇ ਵਾਲੀ ਟਰਾਲੀਆਂ ਵਿਚ ਸੁੱਟਿਆ ਗਿਆ। ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੰਕਜ ਪੱਪੂ ਖ਼ਿਲਾਫ ਸਖ਼ਤ ਕਾਰਵਾਈ ਕਰਕੇ ਮਾਮਲਾ ਦਰਜ ਕਰਨਾ ਚਾਹੀਦਾ ਹੈ।
