ਟੁੱਟੇ ਹੱਥ ਨਾਲ ਡਾਇਮੰਡ ਲੀਗ ਫਾਈਨਲ ਵਿੱਚ ਹਿੱਸਾ ਲਿਆ ਸੀ : ਨੀਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 16 September, 2024, 12:35 PM

ਟੁੱਟੇ ਹੱਥ ਨਾਲ ਡਾਇਮੰਡ ਲੀਗ ਫਾਈਨਲ ਵਿੱਚ ਹਿੱਸਾ ਲਿਆ ਸੀ : ਨੀਰਜ
ਨਵੀਂ ਦਿੱਲੀ : ਜੈਵਲਿਨ ਥ੍ਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਦਾ ਖਿਤਾਬ ਸਿਰਫ਼ ਇੱਕ ਸੈਂਟੀਮੀਟਰ ਨਾਲ ਖੁੰਝ ਗਏ ਅਤੇ ਫਾਈਨਲ ਵਿੱਚ ਲਗਾਤਾਰ ਦੂਜੀ ਵਾਰ 87.86 ਮੀਟਰ ਥਰੋਅ ਨਾਲ ਦੂਜੇ ਸਥਾਨ ’ਤੇ ਰਹੇ। ਐਂਡਰਸਨ ਪੀਟਰਸ ਨੇ 87.87 ਮੀਟਰ ਥਰੋਅ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਡਾਇਮੰਡ ਲੀਗ ਟਰਾਫੀ ਅਤੇ $30,000 ਜਿੱਤੇ। ਈਵੈਂਟ ਦੀ ਸਮਾਪਤੀ ਤੋਂ ਬਾਅਦ ਨੀਰਜ ਚੋਪੜਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਟੁੱਟੇ ਹੱਥ ਨਾਲ ਡਾਇਮੰਡ ਲੀਗ ਫਾਈਨਲ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਦੱਸਿਆ ਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਹੱਥ ਫਰੈਕਚਰ ਹੋ ਗਿਆ ਸੀ। ਨੀਰਜ ਚੋਪੜਾ ਨੇ ਦੱਸਿਆ ਕਿ ਸਾਲ 2024 ਖ਼ਤਮ ਹੋਣ ਤੋਂ ਬਾਅਦ ਮੈਨੂੰ ਉਨ੍ਹਾਂ ਸਾਰਿਆਂ ਚੀਜ਼ਾਂ ਤੇ ਨਜ਼ਰ ਪਾਈ ਜੋ ਮੈਨੂੰ ਇਸ ਦੌਰਾਨ ਸਿੱਖਿਆ- ਸੁਧਾਰ, ਅਸਫਲਤਾਵਾਂ, ਮਾਨਸਿਕਤਾ ਅਤੇ ਬਹੁਤ ਕੁਝ। ਸੋਮਵਾਰ ਨੂੰ ਪ੍ਰੈਕਟਿਸ ਦੇ ਦੌਰਾਨ ਮੈ ਜ਼ਖਮੀ ਹੋਇਆ ਐਕਸ ਰੇ ਤੋਂ ਪਤਾ ਚੱਲਿਆ ਕਿ ਮੇਰੇ ਖੱਬੇ ਹੱਥ ਦੀ ਚੌਥੀ ਮੈਟਾਕਾਰਪਲ ਹੱਡੀ ’ਚ ਫੈਕਚਰ ਹੋ ਗਿਆ ਹੈ। ਇਹ ਮੇਰੇ ਲਈ ਇੱਕ ਅਤੇ ਦਰਦਨਾਕ ਚੁਣੌਤੀ ਸੀ। ਪਰ ਆਪਣੀ ਟੀਮ ਦੀ ਮਦਦ ਨਾਲ, ਮੈਂ ਬ੍ਰਸੇਲਜ਼ ਵਿੱਚ ਹਿੱਸਾ ਲੈਣ ਦੇ ਯੋਗ ਹੋ ਗਿਆ।