ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰਿਆਣਾ ਪੁਲਸ ਕੀਤਾ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਸ਼ੁਰੂ

ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰਿਆਣਾ ਪੁਲਸ ਕੀਤਾ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਸ਼ੁਰੂ
ਗੁਰੂਗ੍ਰਾਮ : ਔਰਤਾਂ ਦੀ ਸੁਰੱਖਿਆ ਨੂੰ ਘਰ ਤੋਂ ਬਾਹਰ ਜਾਣ ਸਮੇਂ ਵੀ ਯਕੀਨੀ ਬਣਾਉਣ ਦੇ ਚਲਦਿਆਂ ਹਰਿਆਣਾ ਪੁਲਸ ਨੇ ਆਪਣੀ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਦੇ ਤਹਿਤ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ, ਜਿਸ ਰਾਹੀਂ ਇਕੱਲੀਆਂ ਯਾਤਰਾ ਕਰ ਰਹੀਆਂ ਔਰਤਾਂ ਰਾਤ ਦੇ ਸਮੇਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਸ ਨਾਲ ਸੰਪਰਕ `ਚ ਰਹਿ ਸਕਦੀਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੇਵਾ ਦਾ ਲਾਭ ਲੈਣ ਲਈ ਔਰਤਾਂ ਹੁਣ 112 ਨੰਬਰ ਡਾਇਲ ਕਰ ਸਕਦੀਆਂ ਹਨ ਅਤੇ ਪੁਲਸ ਕੰਟਰੋਲ ਰੂਮ ਨਾਲ `ਤੇ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰ ਸਕਦੀਆਂ ਹਨ। ਅਧਿਕਾਰੀ ਨੇ ਦੱਸਿਆ ਔਰਤਾਂ ਕੋਲ ਆਪਣੀ ਮੰਜਿ਼ਲ ਤੱਕ ਪਹੁੰਚਣ ਤੱਕ ਪੁਲਸ ਨਾਲ ਗੱਲਬਾਤ ਦਾ ਵੀ ਬਦਲ ਹੋਵੇਗਾ। ਉਨ੍ਹਾਂ ਕਿਹਾ ਕਿ ਰਜਿਸਟਰਡ ਕਰਨ ਲਈ ਔਰਤਾਂ 112 `ਤੇ ਕਾਲ ਕਰ ਸਕਦੀਆਂ ਹਨ ਅਤੇ ਨਾਮ, ਮੋਬਾਇਲ ਨੰਬਰ, ਰਵਾਨਗੀ ਅਤੇ ਪਹੁੰਚਣ ਦੇ ਸਥਾਨਾਂ ਅਤੇ ਸੰਭਾਵਿਤ ਯਾਤਰਾ ਦੇ ਸਮੇਂ ਸਮੇਤ ਆਪਣੀ ਯਾਤਰਾ ਦੇ ਵੇਰਵੇ ਸਾਂਝੇ ਕਰ ਸਕਦੀਆਂ ਹਨ। ਹਰਿਆਣਾ ਡਾਇਲ `112` ਟੀਮ ਔਰਤ ਦੇ ਸਥਾਨ ਨੂੰ `ਟਰੈਕ` ਕਰੇਗੀ ਅਤੇ ਜਦੋਂ ਤੱਕ ਉਹ ਆਪਣੀ ਮੰਜ਼ਿਲ `ਤੇ ਨਹੀਂ ਪਹੁੰਚ ਜਾਂਦੀ ਉਦੋਂ ਤੱਕ ਉਸ ਦੇ ਸੰਪਰਕ `ਚ ਰਹੇਗੀ।
