ਜੈ ਇੰਦਰ ਕੌਰ ਨੇ ਜਲੰਧਰ ਵਿਖੇ ਭਾਜਪਾ ਦੇ ਘੱਟ ਗਿਣਤੀ ਮੋਰਚਾ ਸੰਮੇਲਨ ਨੂੰ ਕੀਤਾ ਸੰਬੋਧਨ

ਦੁਆਰਾ: News ਪ੍ਰਕਾਸ਼ਿਤ :Friday, 28 April, 2023, 05:17 PM

ਇਹ ਸਮਾਂ ਹੈ ਕਿ ਪੰਜਾਬ ਦੇ ਸੰਪੂਰਨ ਵਿਕਾਸ ਲਈ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਨੂੰ ਜਿਤਾਕੇ ਪ੍ਰਧਾਨਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ – ਜੈ ਇੰਦਰ ਕੌਰ

ਭਾਜਪਾ ਦੇ ਕੇਂਦਰ ਸਰਕਾਰ ਦਾ ਰਾਸ਼ਟਰੀ ਘੱਟ ਗਿਣਤੀ ਵਿਕਾਸ ਨਿਗਮ ਦੀ ਸਾਲਾਨਾ ਪੂੰਜੀ ਨੂੰ ਦੋਗੁਣਾ ਵਧਾਕੇ 3,000 ਕਰੋੜ ਕਰਨ ਲਈ ਧੰਨਵਾਦ – ਭਾਜਪਾ ਪੰਜਾਬ ਮੀਤ ਪ੍ਰਧਾਨ

ਜਲੰਧਰ, 28 ਅਪ੍ਰੈਲ

ਭਾਜਪਾ ਪੰਜਾਬ ਮੀਤ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈ ਇੰਦਰ ਕੌਰ ਨੇ ਅੱਜ ਜਲੰਧਰ ਦੇ ਪਿੰਡ ਤਾਜਪੁਰ ਵਿਖੇ ਕਰਵਾਏ ਗਏ ਭਾਜਪਾ ਦੇ ਘੱਟ ਗਿਣਤੀ ਮੋਰਚਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਦਾ ਘੱਟ ਗਿਣਤੀ ਨਾਲ ਸਬੰਧਤ ਲੋਕਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਲਈ ਧੰਨਵਾਦ ਕੀਤਾ।

ਸੰਮੇਲਨ ਨੂੰ ਸੰਬੋਧਿਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, “ਭਾਜਪਾ ਦੀ ਕੇਂਦਰ ਸਰਕਾਰ ਘੱਟ ਗਿਣਤੀ ਸਮਾਜ ਦੀ ਬਿਹਤਰੀ ਅਤੇ ਵਿਕਾਸ ਲਈ ਸ਼ੁਰੂ ਤੋਂ ਹੀ ਕੰਮ ਕਰਦੀ ਰਹੀ ਹੈ। ਇਹ ਪ੍ਰਧਾਨਮੰਤਰੀ ਮੋਦੀ ਜੀ ਦੀ ਹੀ ਸਰਕਾਰ ਸੀ ਜਿਸਨੇ ਘੱਟ ਗਿਣਤੀ ਵਿਕਾਸ ਨਿਗਮ ਦੀ ਸਾਲਾਨਾ ਪੂੰਜੀ ਨੂੰ ਦੋਗੁਣਾ ਵਧਾਕੇ 1500 ਕਰੋੜ ਤੋਂ 3,000 ਕਰੋੜ ਕੀਤਾ ਸੀ।”

ਭਾਜਪਾ ਦੇ ਮੀਤ ਪ੍ਰਧਾਨ ਨੇ ਅੱਗੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਸੰਪੂਰਨ ਵਿਕਾਸ ਲਈ ਆਪਾਂ ਜਲੰਧਰ ਤੋਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਜਿਤਾਕੇ ਲੋਕ ਸਭਾ ਵਿੱਚ ਭੇਜੀਏ ਅਤੇ ਪ੍ਰਧਾਨਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ। ਜੇਕਰ ਲੋਕ ਸਭਾ ਵਿੱਚ ਅਸੀਂ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਰੂਪ ਵਿੱਚ ਇੱਕ ਸਹੀ ਨੁਮਾਇੰਦਾ ਭੇਜਾਂਗੇ ਤਾਂਹੀ ਉਹ ਇਲਾਕੇ ਦੇ ਵਿਕਾਸ ਨੂੰ ਯਕੀਨੀ ਬਣਾ ਸਕਣਗੇ।”

ਜੈ ਇੰਦਰ ਕੌਰ ਨੇ ਆਪਣੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਵਲੋਂ ਸਮਾਜ ਦੀ ਭਲਾਈ ਲਈ ਚਲਾਈ ਜਾ ਰਹੀਆਂ ਲੋਕ ਭਲਾਈ ਦੀ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਭਾਜਪਾ ਨੂੰ ਵੋਟ ਪਾਉਣ ਲਈ ਅਪੀਲ ਕੀਤੀ।

ਇਸ ਮੌਕੇ ਜੈ ਇੰਦਰ ਕੌਰ ਨਾਲ ਭਾਜਪਾ ਰਾਸ਼ਟਰੀ ਕਾਰਜਕਾਰਣੀ ਦੇ ਮੈਬਰ ਸੁਨੀਲ ਜਾਖੜ, ਪੰਜਾਬ ਘਟ ਮੋਰਚਾ ਦੇ ਪ੍ਰਧਾਨ ਥੋਮਸ ਮਸੀਹ, ਸੁਨੀਲ ਜੌਰਜ, ਰਾਜੀਵ ਖੰਨਾ, ਲਾਲਜਿਤ ਅੰਟਾਲ ਅਤੇ ਰਾਣੀ ਰਮਣੀਕ ਆਦਿ ਆਗੂ ਸਮੇਲਨ ਵਿੱਚ ਸ਼ਾਮਿਲ ਹੋਏ।