ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੜ੍ਹਦੇ ਹਮੀਰਪੁਰ ਵਾਸੀ ਸ਼ੁਭਮ ਨੇ ਕੀਤੀ ਜੀਵਨ ਲੀਲਾ ਸਮਾਪਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੜ੍ਹਦੇ ਹਮੀਰਪੁਰ ਵਾਸੀ ਸ਼ੁਭਮ ਨੇ ਕੀਤੀ ਜੀਵਨ ਲੀਲਾ ਸਮਾਪਤ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇੱਕ ਸ਼ੁਭਮ ਨਾਮੀ ਵਿਦਿਆਰਥੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਰਹਿਣ ਵਾਲਾ ਹੈ। ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।।ਜਾਣਕਾਰੀ ਅਨੁਸਾਰ ਵਿਦਿਆਰਥੀ ਸ਼ੁਭਮ ਜੋ ਕਿ ਹਮੀਰਪੁਰ ਦਾ ਰਹਿਣ ਵਾਲਾ ਹੈ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੀ 6ਵੀਂ ਮੰਜਿਲ `ਤੇ ਸਥਿਤ ਕਮਰੇ ਵਿੱਚ ਰਹਿ ਰਿਹਾ ਸੀ, ਜਿਸ ਨੇ ਅੱਜ ਆਪਣੇ ਜੀਵਨਲੀਲਾ ਸਮਾਪਤ ਕਰ ਲਈ।ਸਵੇਰੇ ਜਦੋਂ ਸ਼ੁਭਮ ਕਮਰੇ `ਚੋਂ ਬਾਹਰ ਨਾ ਆਇਆ ਤਾਂ ਸਾਥੀਆਂ ਨੇ ਇਸ ਦੀ ਵਾਰਡਨ ਨੂੰ ਜਾਣਕਾਰੀ ਦਿੱਤੀ। ਇਸ ਉਪਰੰਤ ਜਦੋਂ ਕਮਰੇ `ਚ ਦੇਖਿਆ ਤਾਂ ਸ਼ੁਭਮ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ । ਹੋਰਨਾਂ ਵਿਦਿਆਰਥੀਆਂ ਨੂੰ ਜਿਵੇਂ ਹੀ ਘਟਨਾ ਬਾਰੇ ਪਤਾ ਲੱਗਿਆ ਤਾਂ ਹੋਸਟਲ ਵਿੱਚ ਹੰਗਾਮਾ ਮੱਚ ਗਿਆ।ਘਟਨਾ ਬਾਰੇ ਪਤਾ ਲੱਗਣ `ਤੇ ਪੁਲਸ ਮੌਕੇ `ਤੇ ਪਹੁੰਚੀ ਹੋਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
