ਅਮਰੀਕਾ ਵਿਖੇ ਅਫ਼ਰੀਕੀ ਮੂਲ ਦੇ ਵਿਅਕਤੀ ਨੇ 50 ਸਾਲ ਦੇ ਪੰਜਾਬੀ ਨਵੀਨ ਸਿੰਘ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਅਮਰੀਕਾ ਵਿਖੇ ਅਫ਼ਰੀਕੀ ਮੂਲ ਦੇ ਵਿਅਕਤੀ ਨੇ 50 ਸਾਲ ਦੇ ਪੰਜਾਬੀ ਨਵੀਨ ਸਿੰਘ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਅਮਰੀਕਾ : ਅਮਰੀਕਾ ਵਿਖੇ ਅਫ਼ਰੀਕੀ ਮੂਲ ਦੇ ਵਿਅਕਤੀ ਨੇ 50 ਸਾਲ ਦੇ ਨਵੀਨ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਗੋ ’ਚ ਅਫ਼ਰੀਕੀ ਵਿਅਕਤੀ ਨੂੰ ਲੀਕੁਅਰ ਸਟੋਰ ਦੇ ਮਾਲਕ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਹ ਨਵੀਨ ਦੇ ਸਟੋਰ ’ਚ ਸਮਾਨ ਖ਼ਰੀਦਣ ਲਈ ਆਇਆ ਸੀ, ਥੋੜੀ ਜਿਹੀ ਬਹਿਸਬਾਜ਼ੀ ਤੋਂ ਬਾਅਦ ਉਸਨੇ ਗੁੱਸੇ ’ਚ ਗੋਲ਼ੀਆਂ ਦੀ ਬੌਛਾਰ ਕਰ ਦਿੱਤੀ। ਹਾਲਾਂਕਿ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਨਵੀਨ ਸਿੰਘ ਜੋ ਕਿ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਦੇ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਬਾਹਰਲੇ ਮੁਲਕਾਂ ’ਚ ਹੁਣ ਨਸਲੀ ਭੇਦਭਾਵ ਦੀਆਂ ਖ਼ਬਰਾ ਰੋਜ਼ਾਨਾ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਕਾਰਨ ਜ਼ੁਰਮ ਦਾ ਗਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ।
