ਇਜ਼ਰਾਈਲ ਨੇ ਕੀਤਾ 10,000 ਭਾਰਤੀ ਨਿਰਮਾਣ ਮਜ਼ਦੂਰਾਂ ਦੀ ਭਰਤੀ ਮੁਹਿੰਮ ਚਲਾਉਣ ਲਈ ਭਾਰਤ ਨਾਲ ਸੰਪਰਕ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 September, 2024, 08:59 AM

ਇਜ਼ਰਾਈਲ ਨੇ ਕੀਤਾ 10,000 ਭਾਰਤੀ ਨਿਰਮਾਣ ਮਜ਼ਦੂਰਾਂ ਦੀ ਭਰਤੀ ਮੁਹਿੰਮ ਚਲਾਉਣ ਲਈ ਭਾਰਤ ਨਾਲ ਸੰਪਰਕ
ਇਜ਼ਰਾਈਲ : ਇਜ਼ਰਾਈਲ ਨੇ 10,000 ਭਾਰਤੀ ਨਿਰਮਾਣ ਮਜ਼ਦੂਰਾਂ ਦੀ ਭਰਤੀ ਮੁਹਿੰਮ ਚਲਾਉਣ ਲਈ ਭਾਰਤ ਨਾਲ ਸੰਪਰਕ ਸੰਪਰਕ ਕੀਤਾ ਹੈ ਤਾ ਜੋ 5000 ਕੇਅਰਟੇਕਰ ਦੀ ਭਰਤੀ ਕੀਤੀ ਜਾ ਸਕੇ । ਜਿਨ੍ਹਾਂ ਮਜਦੂਰਾਂ ਦੀ ਭਾਰਤੀ ਕੀਤੀ ਜਾਵੇਗੀ ਸਿਹਤ ਸੰਭਾਲ ਪੇਸ਼ੇਵਰਾਂ ਵਜੋਂ ਕੰਮ ਕਰਨਗੇ। ਇਜ਼ਰਾਈਲ ਦੀ ਆਬਾਦੀ ਇਮੀਗ੍ਰੇਸ਼ਨ ਅਤੇ ਬਾਰਡਰ ਅਥਾਰਟੀ ਨੂੰ ਜਿਨ੍ਹਾਂ ਚਾਰ ਵੱਖ-ਵੱਖ ਨੌਕਰੀਆਂ ਲਈ ਲੋਕਾਂ ਦੀ ਲੋੜ ਹੈ ਵਿੱਚ ਫਰੇਮਵਰਕ, ਆਇਰਨ ਬੈਂਡਿੰਗ, ਪਲਾਸਟਰਿੰਗ ਅਤੇ ਸਿਰੇਮਿਕ ਟਾਇਲਿੰਗ ਸ਼ਾਮਲ ਹਨ, ਜਿਸ ਲਈ ਪੀਆਈਬੀਏ ਦੀ ਟੀਮ ਅਗਲੇ ਹਫ਼ਤੇ ਇਸ ਭਰਤੀ ਲਈ ਭਾਰਤ ਦਾ ਦੌਰਾ ਕਰੇਗੀ।
ਨਿਰਮਾਣ ਮਜ਼ਦੂਰਾਂ ਦੀ ਭਰਤੀ ਮੁਹਿੰਮ ਦਾ ਦੂਜਾ ਪੜਾਅ ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਜ਼ਰਾਈਲ ਨੂੰ ਆਪਣੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ 5000 ਕੇਅਰਟੇਕਰਾਂ ਦੀ ਲੋੜ ਹੈ। ਇਸ ਦੇ ਲਈ ਉਮੀਦਵਾਰ ਦਾ ਘੱਟੋ-ਘੱਟ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਉਸ ਕੋਲ ਕਿਸੇ ਮਾਨਤਾ ਪ੍ਰਾਪਤ ਭਾਰਤੀ ਸੰਸਥਾ ਵੱਲੋਂ ਜਾਰੀ ਸਰਟੀਫਿਕੇਟ ਹੋਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਦੇਖਭਾਲ ਦਾ ਕੋਰਸ ਪੂਰਾ ਕੀਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕੋਲ 990 ਘੰਟੇ ਦੀ ਨੌਕਰੀ ਦੀ ਸਿਖਲਾਈ ਦਾ ਤਜਰਬਾ ਹੋਣਾ ਚਾਹੀਦਾ ਹੈ। ਸਿਰਫ਼ ਅਜਿਹੇ ਲੋਕ ਹੀ ਇਸ ਨੌਕਰੀ ਲਈ ਅਪਲਾਈ ਕਰ ਸਕਣਗੇ। ਇਜ਼ਰਾਈਲ ਲਈ ਨਿਰਮਾਣ ਮਜ਼ਦੂਰਾਂ ਦੀ ਭਰਤੀ ਦੇ ਪਹਿਲੇ ਪੜਾਅ ਵਿੱਚ ਕੁੱਲ 16832 ਉਮੀਦਵਾਰਾਂ ਨੇ ਹੁਨਰ ਦੀ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 10349 ਦੀ ਚੋਣ ਕੀਤੀ ਗਈ। ਚੁਣੇ ਗਏ ਉਮੀਦਵਾਰਾਂ ਨੂੰ 1.92 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਨਾਲ ਮੈਡੀਕਲ ਬੀਮਾ, ਭੋਜਨ ਅਤੇ ਰਿਹਾਇਸ਼ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਰਕਰਾਂ ਨੂੰ ਹਰ ਮਹੀਨੇ 16,515 ਰੁਪਏ ਬੋਨਸ ਵੀ ਦਿੱਤਾ ਜਾਂਦਾ ਹੈ। ਪਿਛਲੇ ਸਾਲ ਨਵੰਬਰ ‘ਚ ਦੋਵਾਂ ਸਰਕਾਰਾਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਰਾਸ਼ਟਰੀ ਹੁਨਰ ਵਿਕਾਸ ਨਿਗਮ ਨੇ ਭਰਤੀ ਲਈ ਸਾਰੇ ਰਾਜਾਂ ਨਾਲ ਸੰਪਰਕ ਕੀਤਾ ਸੀ। ਭਰਤੀ ਮੁਹਿੰਮ ਦਾ ਪਹਿਲਾ ਦੌਰ ਉੱਤਰ ਪ੍ਰਦੇਸ਼, ਹਰਿਆਣਾ ਅਤੇ ਤੇਲੰਗਾਨਾ ਵਿੱਚ ਚਲਾਇਆ ਗਿਆ ਸੀ।