ਪ੍ਰਬੰਧਕ ਕਮੇਟੀ ਵਲੋਂ ਸੁਖੇਵਾਲ ਕਬੱਡੀ ਕੱਪ ਦਾ ਪੋਸਟਰ ਰਿਲੀਜ਼-ਸੁਖੇਵਾਲ ਗੁੱਗਾ ਮੈੜੀ ਮੇਲਾ , ਕਬੱਡੀ ਕੱਪ ਅਤੇ ਕੁਸ਼ਤੀਆਂ 12,13,14 ਸਤੰਬਰ ਨੂੰ

ਪ੍ਰਬੰਧਕ ਕਮੇਟੀ ਵਲੋਂ ਸੁਖੇਵਾਲ ਕਬੱਡੀ ਕੱਪ ਦਾ ਪੋਸਟਰ ਰਿਲੀਜ਼-ਸੁਖੇਵਾਲ ਗੁੱਗਾ ਮੈੜੀ ਮੇਲਾ , ਕਬੱਡੀ ਕੱਪ ਅਤੇ ਕੁਸ਼ਤੀਆਂ 12,13,14 ਸਤੰਬਰ ਨੂੰ
ਨਾਭਾ 10 ਸਤੰਬਰ () : ਨਾਭਾ ਹਲਕੇ ਦੇ ਪਿੰਡ ਸੁੱਖੇਵਾਲ ਵਿਖੇ 17 ਵਾਂ ਕਬੱਡੀ ਟੂਰਨਾਮੈਂਟ 13 ਸਤੰਬਰ ਨੂੰ ਇੱਕ ਪਿੰਡ ਓਪਨ ਕਰਵਾਇਆ ਜਾ ਰਿਹਾ ਹੈ । ਜਿਸ ਦਾ ਪੋਸਟਰ ਰਿਲੀਜ਼ ਅੱਜ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐਸ ਸੀ ਡਿਪਾਰਟਮੈਂਟ ਕਾਂਗਰਸ ਪਟਿਆਲਾ ਰੂਲਰ ,ਕੁਲਵੰਤ ਸਿੰਘ ਐਸ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ,ਧਰਮਿੰਦਰ ਸਿੰਘ, ਗੁਰਮੀਤ ਸਿੰਘ ਬਾਗੜੀਆ ,ਜਗਸੀਰ ਸਿੰਘ ਗਲਵੱਟੀ, ਕਿਰਤਪਾਲ ਸਿੰਘ ਸੁੱਖੇਵਾਲ ,ਜਗਜੀਵਨ ਸਿੰਘ ਸੁੱਖੇਵਾਲ ,ਸਤਵੰਤ ਸਿੰਘ ਸੁੱਖੇਵਾਲ ਤੇ ਮੇਲੇ ਦੀ ਸਮੁਹ ਪ੍ਰਬੰਧਕ ਕਮੇਟੀ ਵਲੋ ਕੀਤਾ ਗਿਆ ਉਨਾਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਗੁੱਗਾ ਮੈੜੀ ਮੇਲਾ 12 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੈ ਜਿਸ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ 13 ਸਤੰਬਰ ਨੂੰ ਕਬੱਡੀ ਕੱਪ ਹੋਵੇਗਾ ਅਤੇ 14 ਸਤੰਬਰ ਨੂੰ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ ਇਨਾਂ ਦੋਵੇਂ ਦਿਨ ਨਾਮੀ ਕਬੱਡੀ ਟੀਮਾਂ ਤੇ ਨਾਮੀ ਪਹਿਲਵਾਨ ਅਪਣਾ ਜੋਹਰ ਦਿਖਾਉਣਗੇ ਤੇ ਜੇਤੂਆਂ ਨੂੰ ਵੱਡੇ ਨਕਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ ।
