ਡਾਕਟਰਾਂ ਦੀ ਹੋਈ ਪੰਜਾਬ ਸਰਕਾਰ ਨਾਲ ਮੀਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 September, 2024, 12:24 PM

ਡਾਕਟਰਾਂ ਦੀ ਹੋਈ ਪੰਜਾਬ ਸਰਕਾਰ ਨਾਲ ਮੀਟਿੰਗ
ਚੰਡੀਗੜ੍ਹ : ਸਰਕਾਰੀ ਡਾਕਟਰਾਂ ਵੱਲੋਂ ਸਰਕਾਰ ਕੋਲੋਂ ਸੁਰੱਖਿਆ, ਭਰਤੀ ਅਤੇ ਤਰੱਕੀ ਦੀ ਮੰਗ ਕਰਨ ਦੇ ਚਲਦਿਆਂ ਅੱਜ ਹੜ੍ਹਤਾਲ ਜਾਰੀ ਰੱਖਦਿਆਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ, ਜਿਸ ਵਿਚ ਤਮਾਮ ਮਸਲਿਆਂ ’ਤੇ ਸਹਿਮਤੀ ਬਣੀ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਮੀਟਿੰਗ ਠੀਕ ਮਾਹੌਲ ਵਿੱਚ ਹੋਈ ਪਰ ਮੀਟਿੰਗ ਵਿੱਚ ਕੀਤੀਆਂ ਮੰਗਾਂ ਦੇ ਵਾਪਸੀ ਨੋਟ ਦੀ ਉਡੀਕ ਕੀਤੀ ਜਾ ਰਹੀ ਹੈ। ਸਰਕਾਰੀ ਡਾਕਟਰਾਂ ਮੀਟਿੰਗ ਦੌਰਾਨ ਸਪੱਸ਼ਟ ਆਖਿਆ ਹੈ ਕਿ ਐਸੋਸੀਏਸ਼ਨ ਦੀ ਵੀ ਸ਼ਾਮ ਸਮੇਂ ਮੀਟਿੰਗ ਕੀਤੀ ਜਾਵੇਗੀ ਤੇ ਫਿਰ ਹੜਤਾਲ ਖਤਮ ਕਰਨ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।
ਮੀਟਿੰਗ ਵਿਚ ਸਰਕਾਰੀ ਡਾਕਟਰਾਂ ਵਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਜਾ ਰਹੀ ਹੈ ਕਿ ਕੇਂਦਰੀ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ,
ਡਾਕਟਰਾਂ ਤੇ ਹੈਲਥ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਮੈਡੀਕਲ ਅਫਸਰਾਂ ਦੀ ਸਮਾਂਬੱਧ ਭਰਤੀ ਅਤੇ ਏਸੀਪੀ ਯੋਜਨਾ ਦੀ ਬਹਾਲੀ ਦੀ ਮੰਗ ਕੀਤੀ ਗਈ।ਦੱਸਣਯੋਗ ਹੈ ਕਿ ਐਸੋਸੀਏਸ਼ਨ ਵਲੋਂ ਸਰਕਾਰ ਦੇ ਦਿੱਤੇ ਗਏ ਭਰੋਸੇ ਦੇ ਚਲਦਿਆਂ ਵਿਰੋਧ ਯੋਜਨਾ ’ਚ ਬਦਲਾਅ ਕਰਦਿਆਂ ਦੂਜਾ ਪੜਾਅ ਤਹਿਤ 12 ਸਤੰਬਰ ਤੋਂ 15 ਸਤੰਬਰ ਤੱਕ ਮੁਕੰਮਲ ਤੌਰ ’ਤੇ ਬੰਦ ਕੀਤੀ ਜਾਵੇਗੀ, ਓਪੀਡੀ ਸੇਵਾਵਾਂ, ਸਿਜੇਰੀਅਨ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਬਾਕੀ ਸਭ ਸੇਵਾ ਬੰਦ ਰਹਿਣਗੀਆਂ ਅਤੇ ਤੀਜੇ ਪੜਾਅ ਵਜੋਂ 16 ਸਤੰਬਰ ਤੋਂ ਬਾਅਦ ਮੰਗਾਂ ਪੂਰੀਆਂ ਨਾ ਹੋਣ ਦੀ ਸਥਿਤੀ ’ਚ ਮੈਡੀਕੋ-ਲੀਗਲ ਪ੍ਰੀਖਿਆਵਾਂ ਨੂੰ ਮੁਅੱਤਲ ਕਰਨ ਦੀ ਯੋਜਨਾ ਬਣਾਈ ਗਈ ਹੈ।