ਸੀਨੀਅਰ ਨੇਤਾ ਅਤੇ ਬਰੋਦਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਟਿਕਟ ਦੇ ਦਾਵੇਦਾਰ ਡਾ. ਕਪੂਰ ਸਿੰਘ ਨਰਵਾਲ ਨੇ ਦਿੱਤਾ ਕਾਂਗਰਸ ਪਾਰਟੀ ਤੋਂ ਅਸਤੀਫਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 September, 2024, 05:12 PM

ਸੀਨੀਅਰ ਨੇਤਾ ਅਤੇ ਬਰੋਦਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਟਿਕਟ ਦੇ ਦਾਵੇਦਾਰ ਡਾ. ਕਪੂਰ ਸਿੰਘ ਨਰਵਾਲ ਨੇ ਦਿੱਤਾ ਕਾਂਗਰਸ ਪਾਰਟੀ ਤੋਂ ਅਸਤੀਫਾ
ਹਰਿਆਣਾ : ਹਰਿਆਣਾ ਦੇ ਸੋਨੀਪਤ ਵਿੱਚ ਜਿੱਥੇ ਕਾਂਗਰਸ ਤੋਂ ਟਿਕਟ ਨਾ ਮਿਲਣ `ਤੇ ਹਰਸ਼ ਛਿਕਾਰਾ ਨੇ ਆਜਾਦ ਚੋਣ ਉਮੀਦਵਾਰ ਦੇ ਤੌਰ ਤੇ ਐਲਾਨ ਕਰ ਦਿੱਤਾ ਹੈ ਉਥੇ ਮੁੱਖ ਮੰਤਰੀ ਹੁੱਡਾ ਦੇ ਨੇੜਲੇ ਅਤੇ ਸੀਨੀਅਰ ਨੇਤਾ ਅਤੇ ਬਰੋਦਾ ਚੋਣ ਖੇਤਰ ਤੋਂ ਕਾਂਗਰਸ ਟਿਕਟ ਦੇ ਦਾਵੇਦਾਰ ਡਾ. ਕਪੂਰ ਸਿੰਘ ਨਰਵਾਲ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਹੈ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਦੇ ਬਾਅਦ ਕਾਂਗਰਸ ਨੇ ਵੀ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਉਥੇ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਬੀਜੇਪੀ ਵਾਂਗ ਕਾਂਗਰਸ ਵਿੱਚ ਅਸਤੀਫਿਆਂ ਦਾ ਦੌਰਾ ਸ਼ੁਰੂ ਹੋ ਗਿਆ ਹੈ, ਜਿਸਦੇ ਚਲਦਿਆਂ ਇੱਕ ਤੋ਼ ਬਾਅਦ ਇੱਕ ਅਸਤੀਫੇ ਸਾਹਮਣੇ ਆ ਰਹੇ ਹਨ। ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਡਾ. ਕਪੂਰ ਸਿੰਘ ਨਰਵਾਲ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ `ਤੇ ਉਨ੍ਹਾਂ ਨੂੰ ਟਿਕਟ ਨਾ ਮਿਲਨ ਵਾਸਤੇ ਸਿੱਧੇ ਸਿੱਧੇ ਭੂਪੇਂਦਰ ਹੁੱ੍ਡਾ ਨੂੰ ਜਿੰਮੇਦਾਰ ਠਹਿਰਾਉਂਦਿਆਂ ਕਿਹਾ ਕਿ ਹੁੱ੍ਡਾ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਡਾਕਟਰ ਕਪੂਰ ਸਿੰਘ ਨਰਵਾਲ ਨੇ ਕਿਹਾ ਕਿ ਬਰੋਦਾ ਚੋਣ ਵਿੱਚ ਹੱਡਾ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਪਰ ਹੁਣ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਦੁਖੀ ਕਪੂਰ ਸਿੰਘ ਨਰਵਾਲ ਹੁਣ ਬੀਜੇਪੀ ਵੱਲ ਜਾਣ ਦੀ ਤਿਆਰੀ ਵਿਚ ਜੁਗਾੜ ਲਗਾ ਰਹੇ ਹਨ।