ਅਨਿਰੁੱਧਾਚਾਰੀਆ ਦੇ ਭਗਵਾਨ ਸਿ਼ਵ ਬਾਰੇ ਟਿੱਪਣੀ ਕਰਨ ਤੇ ਸਮਾਜ ਨੇ ਪ੍ਰਗਟਾਈ ਨਾਰਾਜ਼ਗੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 September, 2024, 02:00 PM

ਅਨਿਰੁੱਧਾਚਾਰੀਆ ਦੇ ਭਗਵਾਨ ਸਿ਼ਵ ਬਾਰੇ ਟਿੱਪਣੀ ਕਰਨ ਤੇ ਸਮਾਜ ਨੇ ਪ੍ਰਗਟਾਈ ਨਾਰਾਜ਼ਗੀ
ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਚ ਬਣੇ ਵਰਿੰਦਾਵਨ ਦੇ ਕਹਾਣੀਕਾਰ ਅਨਿਰੁੱਧਾਚਾਰੀਆ ਭਗਵਾਨ ਸਿ਼ਵ ਬਾਰੇ ਇਕ ਅਜਿਹੀ ਟਿੱਪਣੀ ਕਰ ਦਿੱਤੀ, ਜਿਸ ਨਾਲ ਸੰਤ ਸਮਾਜ ਬੇਹਦ ਨਾਰਾਜ਼ ਹੈ ਅਤੇ ਸੰਤਾਂ ਦੀ ਨਾਰਾਜ਼ਗੀ ਨੂੰ ਦੇਖਦਿਆਂ ਕਥਾਵਾਚਕ ਅਨਿਰੁੱਧਾਚਾਰੀਆ ਨੇ ਮੁਆਫੀ ਮੰਗੀ ਹੈ। ਅਨਿਰੁੱਧਾਚਾਰੀਆ ਨੇ ਕਿਹਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਵਿਚ ਭਗਵਾਨ ਸਿ਼ਵ ਬਾਰੇ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਹੈ ਅਤੇ ਫਿਰ ਵੀ ਜੇਕਰ ਕਿਸੇ ਸੰਤ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਨ੍ਹਾਂ ਦੇ ਚਰਨਾਂ ਵਿਚ ਸਿਰ ਰੱਖ ਕੇ ਮੁਆਫੀ ਮੰਗਦੇ ਹਨ।