Breaking News ਪੰਜਾਬ ਸਰਕਾਰ ਨੇ 32 ਮਹੀਨਿਆਂ 'ਚ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਖਣੀ ਕੋਰੀਆ ਵਿਖੇ ਯੂਨੈਸਕੋ ਫੋਰਮ ਵਿੱਚ ਪਾਈ ਪੰਜਾਬ ਦੇ ਨਵੇਂ ਸਿੱਖਿਆ ਮਾਡਲ ਦੀ ਬਾਤਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ- ਡਾ. ਬਲਜੀਤ ਕੌਰਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਅਲਾਵਲਪੁਰ ’ਚ 10.61 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰਨਵੇਂ ਕਾਨੂੰਨ ਬਸਤੀਵਾਦੀ ਯੁੱਗ ਦੇ ਕਾਨੂੰਨਾਂ ਦਾ ਅੰਤ ਦਰਸਾਉਂਦੇ ਹਨ : ਮੋਦੀਸ੍ਰੀ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ, ਵਾਹਿਗੁਰੂ ਦਾ ਜਾਪ ਕਰਦੇ ਹੋਏ ਵੀਲ੍ਹ ਚੇਅਰ `ਤੇ ਬੈਠ ਕੇ ਨਿਭਾਅ ਰਹੇ ਸੇਵਾਸੁਖਬੀਰ ਬਾਦਲ ਧਾਰਮਕ ਸਜ਼ਾ ਭੁਗਤਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੀ. ਐਸ. ਟੀ. ਮੁਆਵਜ਼ਾ ਸੈੱਸ ਪ੍ਰਣਾਲੀ ਨੂੰ 2026 ਤੋਂ ਅੱਗੇ ਵਧਾਉਣ ਲਈ ਜੋਰਦਾਰ ਵਕਾਲਤਔਰਤਾਂ ਹਰ ਖੇਤਰ ਵਿੱਚ ਮਾਰ ਸਕਦੀਆਂ ਹਨ ਮੱਲਾਂ : ਡਾਕਟਰ ਬਲਜੀਤ ਕੌਰਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਵੱਖ- ਵੱਖ ਸ਼ਖਸ਼ੀਅਤਾਂ ਦਾ ਸਟੇਟ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨ

ਦੇਸ ਦੇ ਟੋਲ ਪਲਾਜਿਆਂ ‘ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਵਾਲੇ ਏਐਨਪੀਆਰ ਲਗਾ ਕੇ ਟੋਲ ਟੈਕਸ ਵਾਹਨਾਂ ਦੀ ਨੰਬਰ ਪਲੇਟ ਤੋਂ ਜਾਵੇਗਾ ਕੱਟਿਆ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 03:08 PM

ਦੇਸ ਦੇ ਟੋਲ ਪਲਾਜਿਆਂ ‘ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਵਾਲੇ ਏਐਨਪੀਆਰ ਲਗਾ ਕੇ ਟੋਲ ਟੈਕਸ ਵਾਹਨਾਂ ਦੀ ਨੰਬਰ ਪਲੇਟ ਤੋਂ ਜਾਵੇਗਾ ਕੱਟਿਆ
ਨਵੀਂ ਦਿੱਲੀ : ਭਾਰਤ ਦੇਸ਼ ਵਿਚ ਟੋਲ ਪਲਾਜਿ਼ਆਂ ‘ਤੇ ਟੋਲ ਟੈਕਸ ਦੀ ਥਾਂ ਤੇ ਟੋਲ ਫੀਸ ਵਸੂਲਣ ਲਈ ਹੁਣ ਟੋਲ ਪਲਾਜ਼ਿਆਂ ‘ਤੇ ਲਗਾਏ ਜਾਣ ਵਾਲੇੇ ਆਟੋਮੈਟਿਕ ਏਐਨਪੀਆਰ ਰਾਹੀਂ ਨੰਬਰ ਪਲੇਟਾਂ ਰਾਹੀਂ ਕੱਟਿਆ ਜਾਵੇਗਾ।ਦੱਸਣਯੋਗ ਹੈ ਕਿ ਹਰਿਆਣਾ ਦੇ ਹਿਸਾਰ ਅਤੇ ਰੋਹਤਕ ਜਿ਼ਲ੍ਹਿਆਂ ਵਿੱਚ ਇੱਕ-ਇੱਕ ਟੋਲ ‘ਤੇ ਨਵੀਂ ਪ੍ਰਣਾਲੀ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਅਤੇ ਕਰੀਬ ਦੋ ਮਹੀਨਿਆਂ ਬਾਅਦ ਇਨ੍ਹਾਂ ਦੋਵਾਂ ਟੋਲ ਪੁਆਇੰਟਾਂ ‘ਤੇ ਵਾਹਨਾਂ ਦੀ ਨੰਬਰ ਪਲੇਟ ਤੋਂ ਟੋਲ ਟੈਕਸ ਕੱਟਿਆ ਜਾਣਾ ਸ਼ੁਰੂ ਹੋ ਜਾਵੇਗਾ। ਇਸ ਦਾ ਇੱਕ ਫਾਇਦਾ ਇਹ ਹੋਵੇਗਾ ਕਿ ਜੇਕਰ ਵਾਹਨ ‘ਤੇ ਜਾਅਲੀ ਨੰਬਰ ਪਲੇਟ ਲੱਗੀ ਹੋਵੇਗੀ ਤਾਂ ਉਹ ਵੀ ਫੜੀ ਜਾਵੇਗੀ। ਇਨ੍ਹਾਂ ਦੋਵਾਂ ਟੋਲ ਪਲਾਜ਼ਿਆਂ ‘ਤੇ ਸਫਲ ਟਰਾਇਲ ਤੋਂ ਬਾਅਦ ਇਸ ਨੂੰ ਪਹਿਲਾਂ ਹਰਿਆਣਾ ਅਤੇ ਫਿਰ ਦੇਸ਼ ਦੇ ਹੋਰ ਸੂਬਿਆਂ ‘ਚ ਲਾਗੂ ਕੀਤਾ ਜਾਵੇਗਾ। ਟੋਲ ਕੰਪਨੀਆਂ ਦਾ ਮੰਨਣਾ ਹੈ ਕਿ ਇਸ ਨਾਲ ਟੋਲ ਪੁਆਇੰਟਾਂ ‘ਤੇ ਧੋਖਾਧੜੀ ਬੰਦ ਹੋ ਜਾਵੇਗੀ। ਨਵੀਂ ਪ੍ਰਣਾਲੀ ਦੇ ਲਾਗੂ ਹੋਣ ‘ਤੇ ਵਾਹਨ ਦੀ ਨੰਬਰ ਪਲੇਟ ਨੂੰ ਫਾਸਟੈਗ ਨਾਲ ਜੁੜੇ ਬੈਂਕ ਖਾਤੇ ਨਾਲ ਵੀ ਜੋੜਿਆ ਜਾਵੇਗਾ ਤਾਂ ਕਿ ਜਿਵੇਂ ਹੀ ਵਾਹਨ ਟੋਲ ‘ਤੇ ਪਹੁੰਚੇਗਾ, ਕੈਮਰਾ ਨੰਬਰ ਪਲੇਟ ਨੂੰ ਪਛਾਣ ਕੇ ਟੋਲ ਟੈਕਸ ਕੱਟ ਲਵੇਗਾ।
ਹਿਸਾਰ ਅਤੇ ਰੋਹਤਕ ਟੋਲ ਦੇ ਰਾਮਾਇਣ ਟੋਲ ਪਲਾਜ਼ਾ ‘ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਆਧਾਰਿਤ ਸਕੈਨਿੰਗ ਕੈਮਰੇ ਅਤੇ ਨਵੇਂ ਕੰਪਿਊਟਰ ਸਿਸਟਮ ਲਗਾਏ ਜਾ ਰਹੇ ਹਨ। ਇਹ ਕੈਮਰੇ ਨੰਬਰ ਪਲੇਟਾਂ ਨੂੰ ਪਛਾਣ ਕੇ ਡਿਜੀਟਲ ਬਣਾਉਂਦੇ ਹਨ। ਕੈਮਰਿਆਂ ਦੀ ਖਾਸ ਗੱਲ ਇਹ ਹੈ ਕਿ ਇਹ ਕੈਮਰੇ ਬਹੁਤ ਪਾਵਰਫੁੱਲ ਹੋਣਗੇ ਅਤੇ ਪਲੇਟ ਨੂੰ ਤੁਰੰਤ ਸਕੈਨ ਕਰਨਗੇ।ਜਿਵੇਂ ਹੀ ਗੱਡੀ ਟੋਲ ਦੇ ਨੇੜੇ ਆਵੇਗੀ ਲਾਲ ਬੱਤੀ ਹੋਵੇਗੀ। ਜਦੋਂ ਤੱਕ ਆਪਰੇਟਰ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਵਾਹਨ ਉਥੇ ਹੀ ਖੜ੍ਹਾ ਰਹੇਗਾ। ਇਸ ਦੇ ਨਾਲ ਹੀ ਟੋਲ ਅਦਾ ਕਰਨ ਲਈ ਰੁਕੇ ਵਾਹਨ ਦਾ ਨੰਬਰ ਅਤੇ ਵਾਹਨ ਦਾ ਮਾਡਲ ਵੀ ਸਕਰੀਨ ‘ਤੇ ਲਿਖਿਆ ਹੋਵੇਗਾ। ਜੇਕਰ ਡਰਾਈਵਰ ਦਾ ਫਾਸਟੈਗ ਕੰਮ ਨਹੀਂ ਕਰ ਰਿਹਾ ਹੈ ਤਾਂ ਨੰਬਰ ਪਲੇਟ ਸਕੈਨ ਹੁੰਦੇ ਹੀ ਬੈਂਕ ਦੇ ਸਰਵਰ ਤੋਂ ਟੋਲ ਕੰਪਨੀ ਨੂੰ ਸੁਨੇਹਾ ਭੇਜਿਆ ਜਾਵੇਗਾ। ਇਹ ਵੀ ਦੱਸੇਗਾ ਕਿ ਇਹ ਫਾਸਟੈਗ ਅਸਲੀ ਹੈ ਜਾਂ ਨਹੀਂ।



Scroll to Top