ਅੰਤਰਰਾਜੀ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਥਾਣਾ ਫਿਲੌਰ ਪੁਲਸ ਨੇ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 03:22 PM

ਅੰਤਰਰਾਜੀ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਥਾਣਾ ਫਿਲੌਰ ਪੁਲਸ ਨੇ
ਫਿਲੌਰ : ਪੰਜਾਬ ਦੇ ਸ਼ਹਿਰ ਫਿਲੌਰ ਦੇ ਥਾਣਾ ਫਿਲੌਰ ਦੀ ਟੀਮ ਨੇ 01 ਅੰਤਰ-ਰਾਜੀ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਰਵਣ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਆਪ੍ਰੇਸ਼ਨ ਦੌਰਾਨ ਹਾਈਟੈਕ ਨਾਕਾ ਸਤਲੁਜ ਪੁਲ ਤੋਂ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ। ਉਸਨੇ ਆਪਣਾ ਨਾਮ ਸੁਰਿੰਦਰ ਮਹਾਤ ਪੁੱਤਰ ਮਥਰਾ ਮਹਾਤੋ ਵਾਸੀ ਬਿਹੀਆ ਥਾਣਾ ਦਰਪਾ ਜਿਲਾ ਚੰਪਾਰਨ ਬਿਹਾਰ ਦੱਸਿਆ। ਉਸ ਕੋਲੋ਼ ਫੜੇ ਲਿਫਾਫੇ ਦੀ ਚੈਕਿੰਗ ਕਰਨ ’ਤੇ 1 ਕਿੱਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਮੁਲਜ਼ਮ ਕਾਫੀ ਸਮੇਂ ਤੋਂ ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ, ਆਦਮਪੁਰ ਤੇ ਫਗਵਾੜਾ ਤੇ ਜ਼ਿਲ੍ਹਾ ਲੁਧਿਆਣਾ ਅਤੇ ਖੰਨਾ ਵਿਖੇ ਆਪਣੇ ਵੱਖ ਵੱਖ ਗਾਹਕਾਂ ਨੂੰ ਸਪਲਾਈ ਕਰਦਾ ਰਿਹਾ ਹੈ ਜੋ ਇਸਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।