ਖੇਡਾਂ ਵਤਨ ਪੰਜਾਬ ਦੀਆਂ ਤਹਿਤ ਦਿੜ੍ਹਬਾ, ਅਨਦਾਣਾ ਅਤੇ ਲਹਿਰਾਗਾਗਾ ਵਿਖੇ ਵੀ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਦਿੜ੍ਹਬਾ, ਅਨਦਾਣਾ ਅਤੇ ਲਹਿਰਾਗਾਗਾ ਵਿਖੇ ਵੀ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ
ਸੰਗਰੂਰ, 6 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-3) -2024 ਅਧੀਨ ਬਲਾਕ ਪੱਧਰੀ ਖੇਡਾਂ ਦੇ ਚੌਥੇ ਦਿਨ ਜਿਲ੍ਹਾ ਸੰਗਰੂਰ ਦੇ ਤਿੰਨ ਹੋਰ ਬਲਾਕਾਂ ਦਿੜ੍ਹਬਾ, ਅਨਦਾਣਾ ਅਤੇ ਲਹਿਰਾਗਾਗਾ ਵਿੱਚ ਖੇਡਾਂ ਸ਼ੁਰੂ ਹੋ ਚੁੱਕੀਆ ਹਨ ਜੋ ਕਿ 8 ਸਤੰਬਰ ਤੱਕ ਕਰਵਾਈਆਂ ਜਾਣਗੀਆਂ । ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਬਲਾਕ ਦਿੜ੍ਹਬਾ ਵਿਖੇ 7 ਗੇਮਾਂ (ਐਥਲੈਟਿਕਸ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਫੁੱਟਬਾਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿੰਗ) ਦੀਆ ਖੇਡਾਂ, ਚਤਵੰਤ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅਨਦਾਣਾ ਬਲਾਕ ਵਿਖੇ ਫੁੱਟਬਾਲ ਸ੍ਰੀ ਗੁਰੂ ਤੇਗ ਬਹਾਦਰ ਮਲਟੀਪਰਪਜ਼ ਸਟੇਡੀਅਮ ਮੰਡਵੀ ਵਿਖੇ ਕਰਵਾਈ ਜਾ ਰਹੀ ਹੈ ਅਤੇ ਐਥਲੈਟਿਕਸ, ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿੰਗ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ, ਮੂਨਕ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਬਲਾਕ ਲਹਿਰਾਗਾਗਾ ਵਿਖੇ ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸ਼ੂਟਿੰਗ ਦੀਆਂ ਖੇਡਾਂ ਡਾ. ਬੀ.ਆਰ. ਅੰਬੇਦਕਰ ਸਟੇਡੀਅਮ, ਲਹਿਰਾ, ਸ.ਸ.ਸ. ਸਕੂਲ, ਭੁਟਾਲ ਕਲਾਂ ਵਿਖੇ ਕਰਵਾਈਆਂ ਜਾ ਰਹੀਆ ਹਨ ਅਤੇ ਬਾਕੀ ਖੋਹ-ਖੋਹ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਵਾਲੀਬਾਲ ਸਮੈਸਿੰਗ ਦੀਆਂ ਖੇਡਾਂ ਸਰਕਾਰੀ ਸੀ.ਸੈ.ਸਕੂਲ, ਭੱਟਾਲ ਕਲਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਇਹ ਖੇਡਾਂ ਵੱਖ-ਵੱਖ ਉਮਰ ਵਰਗਾਂ ਅੰ-14,17,21,21-30,31-40,41-50,51-60,61-70,70 ਸਾਲ ਤੋਂ ਉਪਰ ਤਹਿਤ ਕਰਵਾਈਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬਲਾਕ ਧੂਰੀ, ਸੰਗਰੂਰ ਅਤੇ ਸ਼ੇਰਪੁਰ ਵਿਖੇ ਖੇਡਾਂ ਦੇ ਮੁਕਾਬਲੇ 9 ਤੋਂ 11 ਸਤੰਬਰ ਤੱਕ ਸਾਰੇ ਉਮਰ ਗਰੁੱਪਾਂ ਵਿੱਚ ਵੱਖ-ਵੱਖ ਖੇਡ ਸਥਾਨਾਂ , ਜਿਵੇਂ ਕਿ ਬਲਾਕ ਧੂਰੀ ਵਿਖੇ ਗੇਮ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿੰਗ ਦੇ ਮੁਕਾਬਲੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਰਾਜੋਮਾਜਰਾ ਵਿਖੇ ਕਰਵਾਏ ਜਾਣੇ ਹਨ ਅਤੇ ਗੇਮ ਫੁੱਟਬਾਲ ਅਤੇ ਖੋਹ-ਖੋਹ ਦੇ ਮੈਚ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਬਲਾਕ ਸੰਗਰੂਰ ਵਿੱਚ ਗੇਮ ਐਥਲੈਟਿਕਸ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ, ਗੇਮ ਫੁੱਟਬਾਲ ਸੰਤ ਬਾਬਾ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਗੇਮ ਕਬੱਡੀ (ਨੈ.ਸ./ਸ.ਸ.), ਖੋਹ-ਖੋਹ ਦੇ ਮੈਚ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਏ ਜਾਣਗੇ। ਬਲਾਕ ਸ਼ੇਰਪੁਰ ਵਿਖੇ ਗੇਮ ਕਬੱਡੀ (ਨੈ.ਸ.) , ਕਬੱਡੀ (ਸ.ਸ.), ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਅਲੀਪੁਰ ਖਾਲਸਾ ਵਿਖੇ ਕਰਵਾਏ ਜਾਣਗੇ ਅਤੇ ਗੇਮ ਐਥਲੈਟਿਕਸ, ਫੁੱਟਬਾਲ ਅਤੇ ਖੋਹ-ਖੋਹ ਦੇ ਮੁਕਾਬਲੇ ਸਰਕਾਰੀ ਸੀ.ਸੈ.ਸਕੂਲ ਕਾਤਰੋਂ ਵਿਖੇ ਕਰਵਾਏ ਜਾਣਗੇ।
