ਗੁਰੂ ਅੰਗਦ ਦੇਵ ਵੈਟੀਨਰੀ ਸਾਇੰਸਜ ਯੂਨੀਵਰਸਿਟੀ ਵਿਚ ਵੀ. ਸੀ. ਦੀ ਨਿਯੁਕਤੀ ਅੱਜ ਹੋ ਗਈ ਤਾਂ ਠੀਕ ਨਹੀਂ ਤਾਂ ਇਹ ਨਿਯੁਕਤੀ ਰਾਜਪਾਲ ਪੰਜਾਬ ਵਲੋਂ ਹੀ ਸਿੱਧੇ ਸਿੱਧੇ ਕੀਤੀ ਜਾਵੇਗੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 10 September, 2024, 12:40 PM

ਗੁਰੂ ਅੰਗਦ ਦੇਵ ਵੈਟੀਨਰੀ ਸਾਇੰਸਜ ਯੂਨੀਵਰਸਿਟੀ ਵਿਚ ਵੀ. ਸੀ. ਦੀ ਨਿਯੁਕਤੀ ਅੱਜ ਹੋ ਗਈ ਤਾਂ ਠੀਕ ਨਹੀਂ ਤਾਂ ਇਹ ਨਿਯੁਕਤੀ ਰਾਜਪਾਲ ਪੰਜਾਬ ਵਲੋਂ ਹੀ ਸਿੱਧੇ ਸਿੱਧੇ ਕੀਤੀ ਜਾਵੇਗੀ
ਚੰਡੀਗੜ੍ਹ : ਪੰਜਾਬ ਦੀ ਗੁਰੂ ਅੰਗਦ ਵੈਟੀਨਰੀ ਸਾਇੰਸਿਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਜੇਕਰ ਪੰਜਾਬ ਸਰਕਾਰ ਵਲੋਂ ਬਣਾਈ ਸਿਲੈਕਸ਼ਨ ਕਮੇਟੀ ਵਲੋਂ ਜੇਕਰ ਅੱਜ ਕਰ ਦਿੱਤੀ ਗਈ ਤਾਂ ਠੀਕ ਨਹੀਂ ਤਾਂ ਇਹ ਨਿਯੁਕਤੀ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਸਿੱਧੇ ਸਿੱਧੇ ਕਰ ਦਿੱਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਯੂਨੀਵਰਸਿਟੀ ਦੇ ਵੀਸੀ ਡਾਕਟਰ ਇੰਦਰਜੀਤ ਸਿੰਘ ਅਹੁਦੇ ਦੀ ਮਿਆਦ ਦੋ ਮਹੀਨੇ ਪਹਿਲਾਂ ਖਤਮ ਹੋ ਚੁੱਕੀ ਸੀ ਪਰ ਉਸਨੂੰ ਨਵੇਂ ਵੀਸੀ ਦੀ ਨਿਯੁਕਤੀ ਲਈ ਨਾ ਹੋਣ ਤੱਕ ਦੋ ਮਹੀਨੇ ਲਈ ਕੰਮ ਚਲਾਉਣ ਵਾਸਤੇ ਰੱਖਿਆ ਗਿਆ ਹੈ। ਉਧਰ ਪੰਜਾਬ ਸਰਕਾਰ ਵੱਲੋਂ ਹਾਈ ਲੈਵਲ ਦੀ ਪੰਜ ਮੈਂਬਰੀ ਸਿਲੈਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਇਸ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਦੀਆਂ ਦਰਖਾਸਤਾਂ ਵਿੱਚੋਂ ਇੱਕ ਨਾਮ ਸ਼ਾਰਟ ਆਊਟ ਕਰਕੇ ਦੇਣਾ ਸੀ ਅਤੇ ਜਿਸ ਵਿੱਚੋਂ ਸੀਐਮ ਦਫਤਰ ਵੱਲੋਂ ਗਵਰਨਰ ਦਫਤਰ ਨੂੰ ਵੀਸੀ ਦੀ ਫਾਈਲ ਭੇਜ ਕੇ ਇਸ ਤੇ ਆਖਰੀ ਮੋਹਰ ਲਵਾਉਣੀ ਸੀ ਪਰ ਦੋ ਮਹੀਨੇ ਬੀਤ ਚੁੱਕੇ ਹਨ ਅਜੇ ਤੱਕ ਮੁੱਖ ਮੰਤਰੀ ਦਫਤਰ ਵੱਲੋਂ ਕਿਸੇ ਨਾਮ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ! ਅੱਜ ਰਾਤ 12 ਵਜੇ ਤੋਂ ਪਹਿਲਾਂ ਸਿਲੈਕਟ ਕੀਤੇ ਗਏ ਨਾਵਾਂ ਵਿੱਚੋਂ ਇੱਕ ਨਾਮ ਨੂੰ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾਂਦੀ ਤਾਂ ਨਿਯੁਕਤ ਕਰਨ ਦਾ ਅਧਿਕਾਰ ਗਵਰਨਰ ਕੋਲ ਚਲਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਤਕਾਲੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਪਹਿਲਾਂ ਹੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ 36 ਦਾ ਆਂਕੜਾ ਬਣਿਆ ਰਿਹਾ ਸੀ।