ਹਿਮਾਚਲ ਵਾਸੀਆਂ ਨੂੰ ਬਿਜਲੀ ਦੀ ਖਪਤ ਤੇ 10 ਪੈਸੇ ਦੁੱਧ ਸੈਸ ਲਗਾ ਕੇ ਹਿਮਾਚਲ ਸਰਕਾਰ ਦੇਵੇਗੀ ਝਟਕਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 10 September, 2024, 11:11 AM

ਹਿਮਾਚਲ ਵਾਸੀਆਂ ਨੂੰ ਬਿਜਲੀ ਦੀ ਖਪਤ ਤੇ 10 ਪੈਸੇ ਦੁੱਧ ਸੈਸ ਲਗਾ ਕੇ ਹਿਮਾਚਲ ਸਰਕਾਰ ਦੇਵੇਗੀ ਝਟਕਾ
ਸਿ਼ਮਲਾ : ਹਿਮਾਚਲ ਪ੍ਰਦੇਸ਼ ਵਿੱਚ ਬਿਜਲੀ ਦੇ ਬਿੱਲ ਦੇਖ ਕੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗ ਸਕਦਾ ਹੈ ਕਿਉ਼ਕਿ ਹੁਣ ਸੂਬੇ ‘ਚ ਪ੍ਰਤੀ ਯੂਨਿਟ ਬਿਜਲੀ ਦੀ ਖਪਤ ‘ਤੇ 10 ਪੈਸੇ ਦੁੱਧ ਸੈੱਸ ਲਗਾਇਆ ਜਾਵੇਗਾ। ਉਦਯੋਗਿਕ ਇਕਾਈਆਂ ‘ਤੇ ਵੀ ਵਾਤਾਵਰਨ ਸੈੱਸ ਲਗਾਉਣ ਦੀ ਤਿਆਰੀ ਹੈ।ਇਸ ਸਬੰਧੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਪ੍ਰਦੇਸ਼ ਬਿਜਲੀ (ਟੈਰਿਫ) ਸੋਧ ਬਿੱਲ 2024 ਪੇਸ਼ ਕੀਤਾ ਹੈ। ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਰੁਪਏ ਹੋਵੇਗਾ, ਉਨ੍ਹਾਂ ਤੋਂ ਮਿੱਲ ਸੈੱਸ ਨਹੀਂ ਲਿਆ ਜਾਵੇਗਾ । ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਯੋਗ ਖਪਤਕਾਰਾਂ ਨੂੰ 125 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਘਰੇਲੂ ਖਪਤਕਾਰਾਂ ਨੂੰ 150 ਯੂਨਿਟ ਬਿਜਲੀ ਦੀ ਵਰਤੋਂ ਕਰਨ ‘ਤੇ 15 ਰੁਪਏ ਤੱਕ ਦਾ ਵਾਧੂ ਬਿੱਲ ਦੇਣਾ ਪਵੇਗਾ। ਹੁਣ ਜੋ ਵਾਧੂ ਦੁੱਧ ਸੈੱਸ ਲਗਾਇਆ ਗਿਆ ਹੈ, ਉਸ ਦੀ ਵਰਤੋਂ ਦੁੱਧ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਦੁੱਧ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਜਾਵੇਗੀ । ਹੁਣ ਹਿਮਾਚਲ ਪ੍ਰਦੇਸ਼ ‘ਚ ਪ੍ਰਤੀ ਯੂਨਿਟ ਬਿਜਲੀ ਦੀ ਖਪਤ ‘ਤੇ 10 ਪੈਸੇ ਦੁੱਧ ਸੈੱਸ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਦਯੋਗਿਕ ਇਕਾਈਆਂ ‘ਤੇ ਵਾਤਾਵਰਨ ਸੈੱਸ ਲਗਾਇਆ ਜਾਵੇਗਾ। ਇਸ ਸੰਦਰਭ ਵਿੱਚ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਹਿਮਾਚਲ ਪ੍ਰਦੇਸ਼ ਬਿਜਲੀ ਦਰ ਸੋਧ ਬਿੱਲ ਪੇਸ਼ ਕੀਤਾ। ਬਿੱਲ ਮੁਤਾਬਕ 2 ਸੋਧਾਂ ਕੀਤੀਆਂ ਗਈਆਂ ਹਨ। ਪ੍ਰਤੀ ਯੂਨਿਟ ਬਿਜਲੀ ਦੀ ਖਪਤ ‘ਤੇ 10 ਪੈਸੇ ਦੁੱਧ ਸੈੱਸ ਦੀ ਵਿਵਸਥਾ ਹੈ। ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਹੋਵੇਗਾ, ਉਨ੍ਹਾਂ ਤੋਂ ਦੁੱਧ ਸੈੱਸ ਨਹੀਂ ਲਿਆ ਜਾਵੇਗਾ। ਇਸ ਸੈੱਸ ਦੀ ਵਰਤੋਂ ਦੁੱਧ ਉਤਪਾਦਨ ਵਧਾਉਣ ਅਤੇ ਦੁੱਧ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਜਾਵੇਗੀ।