ਵਿਧਾਇਕ ਗੁਰਲਾਲ ਘਨੌਰ ਨੇ 16 ਸਤੰਬਰ ਨੂੰ ਲੱਗਣ ਵਾਲੇ ਖ਼ੂਨਦਾਨ ਕੈਂਪ ਦਾ ਪੋਸਟਰ ਕੀਤਾ ਰਿਲੀਜ਼

ਵਿਧਾਇਕ ਗੁਰਲਾਲ ਘਨੌਰ ਨੇ 16 ਸਤੰਬਰ ਨੂੰ ਲੱਗਣ ਵਾਲੇ ਖ਼ੂਨਦਾਨ ਕੈਂਪ ਦਾ ਪੋਸਟਰ ਕੀਤਾ ਰਿਲੀਜ਼
ਕੈਂਪ ‘ਚ ਵੱਧ ਤੋਂ ਵੱਧ ਖੂਨਦਾਨੀਆਂ ਨੂੰ ਪਹੁੰਚ ਦੀ ਕੀਤੀ ਅਪੀਲ
ਘਨੌਰ, 10 ਸਤੰਬਰ : ਅੱਜ ਹਲਕਾ ਵਿਧਾਇਕ ਗੁਰਲਾਲ ਘਨੌਰ ਨੇ 16 ਸਤੰਬਰ ਨੂੰ ਲੱਗਣ ਵਾਲੇ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਨੌਜਵਾਨਾਂ ਵਿਚ ਖੇਡ ਟੂਰਨਾਮੈਂਟ, ਮੈਡੀਕਲ ਕੈਂਪ, ਅੱਖਾਂ ਦੇ ਕੈਂਪ, ਖੂਨਦਾਨ ਕੈਂਪ ਅਤੇ ਸਮਾਜਿਕ ਕੰਮਾਂ ਪ੍ਰਤੀ ਰੁਝਾਨ ਵਧਿਆ ਹੈ। ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ । ਇਸ ਦੌਰਾਨ ਯੂਥ ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ 16 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਸ੍ਰੀ ਦੀਵਾਨ ਹਾਲ ਘਨੌਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨੀ ਸੱਜਣ ਅਤੇ ਨੌਜਵਾਨ ਸ਼ਾਮਿਲ ਹੋਣ। ਤਾਂ ਜੋ ਇਸ ਮਹਾਂਦਾਨ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਸ ਮੌਕੇ ਯੂਥ ਦੇ ਹਲਕਾ ਪ੍ਰਧਾਨ ਇੰਦਰਜੀਤ ਸਿੰਘ ਸਿਆਲੂ, ਪਰਮਿੰਦਰ ਸਿੰਘ ਪੰਮਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਮੰਨਣ ਬਲਾਕ ਪ੍ਰਧਾਨ, ਸੀਨੀਅਰ ਆਗੂ ਵਿਸਕੀ ਚਪੜ, ਹਰਦੀਪ ਸਿੰਘ ਗੁਰਾਇਆ, ਜੱਗੀ ਬੂਟਰ, ਪ੍ਰੇਮ ਸਿੰਘ ਵੜੈਚ, ਸੁਰਿੰਦਰ ਤੁਲੀ, ਕੁਲਦੀਪ ਸਿੰਘ, ਸਾਹਿਬ ਸਿੰਘ ਸਾਭਾ, ਰਾਮ ਆਸਰਾ, ਸੋਨੂੰ ਬਘੌਰਾ, ਗੁਰਵਿੰਦਰ ਸਰਵਾਰਾ, ਭੁਪਿੰਦਰ ਸਿੰਘ, ਜੈਲੀ ਸਰਾਲਾ, ਕੁਲਵੰਤ ਸਿੰਘ ਕੋਚ ਸਮੇਤ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।
