ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਸਮੂੰਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ

ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਸਮੂੰਹਿਕ ਛੁੱਟੀ ਕਰਕੇ ਕੀਤਾ ਕੰਮ ਜਾਮ
ਪਟਿਆਲਾ : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਹਾਇਕ ਸਰਕਲ ਸਕੱਤਰ ਇੰਦਰਜੀਤ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਮੰਗ ਪੱਤਰ ਤੇ ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਸਮੂੰਹਿਕ ਛੁੱਟੀ ਕਰਕੇ ਕੰਮ ਜਾਮ ਕੀਤਾ। ਕੰਮ ਜਾਮ ਦੌਰਾਨ ਪਟਿਆਲਾ ਸਰਕਲ ਦੀਆਂ ਅਲੱਗ—ਅਲੱਗ ਸਬ ਡਵੀਜਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਦੌਰਾਨ ਬਿਜਲੀ ਕਾਮਿਆਂ ਨੇ ਮੰਗ ਕੀਤੀ ਕਿ ਬਿਜਲੀ ਬੋਰਡ ਦਾ ਨਿਗਮੀਕਰਨ / ਨਿੰਜੀਕਰਨ ਰੱਦ ਕੀਤਾ ਜਾਵੇ। 2004 ਤੋਂ ਬਾਅਦ ਲੱਗੇ ਮੁਲਾਜਮਾ ਨੂੰ ਓ.ਪੀ.ਐਸ. ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ। ਛੇਵੇ ਪੇਅ ਕਮਿਸ਼ਨ ਸਾਰੇ ਮੁਲਾਜਮਾਂ ਉੱਤੇ ਲਾਗੂ ਕੀਤਾ ਜਾਵੇ। ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ। ਡੀ.ਏ. ਵਿੱਚ ਵਾਧਾ ਕਰਕੇ 50 ਪ੍ਰਤੀਸ਼ਤ ਕੀਤਾ ਜਾਵੇ ਅਤੇ 1—1—2016 ਤੋਂ ਪੇਅ ਸਕੇਲਾਂ ਦਾ ਬਕਾਇਆ ਤੁਰੰਤ ਰਲੀਜ ਕੀਤਾ ਜਾਵੇ। ਬਿਜਲੀ ਬੋਰਡ ਵਿੱਚ ਨਵੀਆਂ ਅਸਾਮੀਆਂ ਦੀ ਸਿਰਜਣਾ ਕਰਕੇ ਮੁਲਾਜਮਾਂ ਤੇ ਬੋਝ ਘਟਾਇਆ ਜਾਵੇ। ਇਨ੍ਹਾਂ ਰੈਲੀਆਂ ਨੂੰ ਵੱਖਰੀਆਂ—ਵੱਖਰੀਆਂ ਰੈਲੀਆਂ ਵਿੱਚ ਹਰਜੀਤ ਸਿੰਘ, ਰੁਪਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ, ਵਿਜੇ ਦੇਵ, ਦਰਸ਼ਨ ਕੁਮਾਰ, ਕਰਮਜੀਤ ਸਿੰਘ, ਗੁਰਦੀਪ ਸਿੰਘ, ਆਦਿ ਨੇ ਸੰਬੋਧਨ ਕੀਤਾ।
