ਬਿਜਲੀ ਮੁਲਾਜ਼ਮਾਂ ਵੱਲੋ ਤਿੰਨ ਰੋਜਾ ਹੜਤਾਲ ਸੁਰੂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 10 September, 2024, 03:48 PM

ਬਿਜਲੀ ਮੁਲਾਜ਼ਮਾਂ ਵੱਲੋ ਤਿੰਨ ਰੋਜਾ ਹੜਤਾਲ ਸੁਰੂ
ਪਹਿਲੇ ਦਿਨ ਹਜਾਰਾ ਬਿਜਲੀ ਮੁਲਾਜਮਾਂ ਨੇ ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ਕੀਤੇ
11 ਤੇ 12 ਸਤੰਬਰ ਨੂੰ ਹੜਤਾਲ ਜਾਰੀ ਰੱਖਣਗੇ :ਮਨਜੀਤ ਸਿੰਘ ਚਾਹਲ
ਪਟਿਆਲਾ : ਬਿਜਲੀ ਮੁਲਾਜਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਸਾਝੇ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸਈੇਸ਼ਨ ਆਫ ਜੂਨੀਅਰ ਇੰਜ:ਦੇ ਸੱਦੇ ਤੇ ਅੱਜ ਪੰਜਾਬ ਦੇ ਸਮੱਚੇ ਬਿਜਲੀ ਦਫਤਰਾਂ,ਸਿਕਾਇਤ ਕੇਦਰਾ, ਬਿਜਲੀ ਸਬ ਸਟੇਸ਼ਨਾ,ਵਰਕਸਾਪਾ,ਥਰਮਲ ਪਲਾਟਾ,ਹਾਈਡਲ ਪ੍ਰੋਜਕਟਾਂ,ਟਰਾਸਮੀਸ਼ਨ ਦੇ ਮੁਲਾਜਮਾਂ ਵੱਲੋ ਪੰਜਾਬ ਸਰਕਾਰ ਤੇ ਮਨੈਜਮੇਟ ਦੇ ਹੱਠੀ ਤੇ ਤਾਨਾਸ਼ਾਹੀ ਵਤੀਰੇ ਦੇ ਵਿਰੋਧ ਅਤੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋ ਲਮਕਾਅ ਅਵਸਥਾ ਵਿੱਚ ਪਈਆਂ ਮੰਗਾ ਨੂੰ ਲਾਗੂ ਨਾ ਵਿਰੁੱਧ ਅੱਜ ਤੋ ਤਿੰਨ ਦਿਨਾ ਹੜਤਾਲ ਸੁਰੂ ਕਰ ਦਿੱਤੀ ਗਈ ਹੈ।ਮੁਲਾਜਮ ਜਥੇਬੰਦੀਆਂ ਦੇ ਆਗੂਆਂ ਮਨਜੀਤ ਸਿੰਘ ਚਾਹਲ ਅਤੇ ਹਰਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਢਿਲੋ ਨੇ ਦੱਸਿਆਂ ਕਿ ਪਟਿਆਲਾ ਸਥਿਤ ਜਥੇਬੰਦੀਆਂ ਦੇ ਮੁੱਖ ਦਫਤਰ ਤੇ ਪੂਜੀ ਸੂਚਨਾ ਮੁਤਾਬਿਕ ਪੰਜਾਬ ਦੇ ਵੱਖ ਵੱਖ ਸਹਿਰਾਂ ਅਤੇ ਕਸਬਿਆਂ ਵਿੱਚ ਮੁਲਾਜਮਾਂ ਨੇ ਪਹਿਲੇ ਦਿਨ ਪੁਰੇ ਤਿੰਨ ਦੀ ਛੁੱਟੀ ਭਰ ਕੇ ਡਵੀਜ਼ਨ ਪੱਧਰ ਤੇ ਸਰਕਾਰ ਵਿਰੁੱਧ ਰੋਸ ਰੈਲੀਆ ਅਤੇ ਮੁਜਾਹਰੇ ਕੀਤੇ।
ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਮੁਲਾਜ਼ਮਾਂ ਨੂੰ ਸੰਘਰਸ਼ ਵੱਲ ਧੱਕ ਰਹੀ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਵਿੱਚ ਮੁਲਾਜ੍ਰਮਾਂ ਅ਼ਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਿਸੇ ਵੀ ਵਰਗ ਨੂੰ ਧਰਨੇ ਮੁਜਾਹਰੇ ਕਰਨ ਦੀ ਲੋੜ ਨਹੀ ਪਵੇਗੀ ਲੇਕਿਨ 30 ਮਹੀਨੇ ਦਾ ਸਮਾਂ ਬੀਤ ਜਾਂਣ ਦੇ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ।ਉਨ੍ਹਾਂ ਮੰਗ ਕੀਤੀ ਕਿ ਸਮੱਚੇ ਮੁਲਾਜ਼ਮਾਂ ਦਾ 1 ਜਨਵਰੀ 2016 ਤੋ 2021 ਤੱਕ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਹਾਦਸੇ ਨਾਲ ਸਹੀਦ ਹੋਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ ਇਕ ਕਰੋੜ ਦੀ ਰਾਸੀ,ਸਬ ਸਟੇਸ਼ਨ ਮੁਲਾਜਮਾਂ ਦੇ ਮਸਲੇ,200 ਰੁਪਏ ਜ਼ਜੀਆਂ ਟੈਕਸ ਬੰਦ ਕਰਨਾ,ਪੈਨਸ਼ਨਰ ਕਰਮਚਾਰੀਆਂ ਦੇ ਮਸਲੇ,ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ,ਖਾਲੀ ਅਸਾਮੀਆਂ ਦੀ ਭਰਤੀ,ਹਰ ਤਰਾਂ ਦੀ ਕੱਚੀ ਭਰਤੀ ਦੇ ਮੁਲਾਜਮਾਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਦੀ ਬਹਾਲੀ ਆਦਿ ਮੰਗਾਂ ਹੱਲ ਨਹੀ ਕੀਤੀਆਂ ਜਾ ਰਹੀਆ।
ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜਮਾ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਰਾਂ ਤੇ ਐਸਮਾਂ ਵਰਗੇ ਕਾਨੂੰਨਾ ਦੀ ਧਮਕੀ ਦੇ ਰਹੀ ਹੈ।ਉਨਾਂ ਕਿਹਾ ਕਿ ਸਰਕਾਰ ਮੁਲਾਜਮਾਂ ਦੇ ਮਸਲੇ ਹੱਲ ਕਰਨ ਨਾਕਾਮ ਸਿੱਧ ਹੋ ਰਹੀ ਹੈ।ਉਨ੍ਰਾ ਕਿਹਾ ਜੇਕਰ ਸਰਕਾਰ ਨੇ ਮਸਲੇ ਹੱਲ ਨਾ ਕੀਤੇ ਤਾ ਬਿਜਲੀ ਮੁਲਾਜਮ ਹਰਿਆਣਾ ਦੀਆਂ ਚੋਣਾ ਵਿੱਚ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਕਰਨ ਲਈ ਹਰਿਆਣੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰਿਆਣਾ ਵੱਲ ਵਹੀਰਾ ਘੱਤਣਗੇ।