ਸ਼ੰਭੂ ਪੁਲਿਸ ਨੇ ਇੱਕ ਦੇਸੀ ਕੱਟਾ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਕੀਤਾ ਇੱਕ ਕਾਬੂ

ਸ਼ੰਭੂ ਪੁਲਿਸ ਨੇ ਇੱਕ ਦੇਸੀ ਕੱਟਾ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਕੀਤਾ ਇੱਕ ਕਾਬੂ
ਘਨੌਰ : ਥਾਣਾ ਸ਼ੰਭੂ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਦੇਸ਼ੀ ਕੱਟਾ ਅਤੇ ਤਿੰਨ ਜ਼ਿੰਦਾ ਕਾਰਤੂਸ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੱਜ ਸਹਾਇਕ ਥਾਣੇਦਾਰ ਕ੍ਰਿਸ਼ਨ ਚੰਦ ਸਮੇਤ ਪੁਲਿਸ ਪਾਰਟੀ ਗਸਤ ਦੌਰਾਨ ਬਾ-ਹੱਦ ਪਿੰਡ ਮਹਿਤਾਬਗੜ੍ਹ ਮੌਜੂਦ ਸੀ, ਪੁਲਿਸ ਨੇ ਉਕਤ ਵਿਅਕਤੀ ਨੂੰ ਜਦੋਂ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 01 ਦੇਸ਼ੀ ਕੱਟੇ ਸਮੇਤ 3 ਜਿੰਦਾ ਕਾਰਤੂਸ ਬਰਾਮਦ ਹੋਏ। ਜਿਸ ਤੇ ਪੁਲਿਸ ਨੇ ਲਲਿਤ ਕੁਮਾਰ ਪੁੱਤਰ ਸਤਨਰਾਇਣ ਵਾਸੀ ਮਕਾਨ ਨੰ. ਸੀ-3/43 ਨਵੀ ਦਿੱਲੀ ਪੈਲਸ ਬੰਗਾਲੀ ਕਲੋਨੀ ਨਜਫਗੜ੍ਹ ਥਾਣਾ ਬਾਬਾ ਹਰੀਦਾਸ ਨਵੀਂ ਦਿੱਲੀ ਖਿਲਾਫ ਆਰਮਡ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
