ਜਾਨਾਂ ਬਚਾਉਣ ਵਾਲੇ ਲੋਕ ਫ਼ਰਿਸ਼ਤੇ ਹੁੰਦੇ ਹਨ : ਡਾਕਟਰ ਮੂਰਥੀ

ਦੁਆਰਾ: Punjab Bani ਪ੍ਰਕਾਸ਼ਿਤ :Monday, 09 September, 2024, 12:08 PM

ਜਾਨਾਂ ਬਚਾਉਣ ਵਾਲੇ ਲੋਕ ਫ਼ਰਿਸ਼ਤੇ ਹੁੰਦੇ ਹਨ : ਡਾਕਟਰ ਮੂਰਥੀ
ਪਟਿਆਲਾ : 70/80 ਪ੍ਰਤੀਸ਼ਤ ਹੱਸਦੀਆਂ, ਨਚਦੀਆਂ, ਜਿੰਦਗੀਆਂ, ਕਿਸੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਕੁੱਝ ਹੀ ਮਿੰਟਾਂ ਵਿੱਚ ਇਸ ਕਰਕੇ ਖ਼ਤਮ ਹੋ ਰਹੀਆਂ ਹਨ ਕਿਉਂਕਿ ਸਾਨੂੰ, ਬਚਪਨ ਤੋਂ ਮਾਨਵਤਾ ਨੂੰ ਬਚਾਉਣ ਲਈ, ਸਾਨੂੰ ਇੱਕ ਚੰਗੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਫਾਇਟਰ ਵਜੋਂ ਤਿਆਰ ਨਹੀਂ ਕੀਤਾ ਜਾਂਦਾ ਪਰ ਬਹੁਤ ਜ਼ਰੂਰੀ ਹੈ ਕਿ ਆਫਤਾਵਾਂ, ਘਰਾਂ, ਮੁਹੱਲਿਆਂ, ਸੜਕਾਂ ਤੇ ਜ਼ਖਮੀਆਂ, ਅਚਾਨਕ ਆਏ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਮੇਂ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਟ੍ਰੇਨਿੰਗ ਲੈ ਕੇ ਪੀੜਤਾਂ ਦੇ ਮਦਦਗਾਰ ਦੋਸਤ ਬਣੀਏ। ਇਹ ਵਿਚਾਰ ਸੈਂਟਰਲ ਆਯੁਰਵੈਦ ਰਿਸਰਚ ਇੰਸਟੀਚਿਊਟ ਪਟਿਆਲਾ ਦੇ ਡਾਇਰੈਕਟਰ ਡਾਕਟਰ ਐਸ.ਐਨ. ਮੂਰਥੀ ਨੇ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫ਼ਸਟ ਏਡ, ਸਿਹਤ, ਸੇਫਟੀ, ਜਾਗਰੂਕਤਾ ਮਿਸ਼ਨ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ ਜਿਨ੍ਹਾਂ ਨੇ ਦੋ ਘੰਟਿਆਂ ਵਿੱਚ ਸਾਰੇ ਡਾਕਟਰਾਂ ਨਰਸਿੰਗ ਅਤੇ ਦੂਸਰੇ ਸਟਾਫ਼ ਮੈਂਬਰਾਂ ਨੂੰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ, ਬਚਾਉ, ਮਦਦ, ਸੇਫਟੀ ਦੀ ਮੌਕ ਡਰਿੱਲ ਕਰਵਾਉਣ ਲਈ 8 ਟੀਮਾਂ ਬਣਾਈਆਂ ਜਿਨ੍ਹਾਂ ਨੇ ਪੀੜਤਾਂ ਨੂੰ ਰੈਸਕਿਯੂ ਕਰਕੇ ਫ਼ਸਟ ਏਡ ਪੋਸਟ ਤੇ ਟਰਾਂਸਪੋਰਟ ਕੀਤਾ। ਅਲਾਰਮ ਟੀਮ ਨੇ ਖ਼ਤਰੇ ਦਾ ਸਾਇਰਨ ਬਜਾਇਆ। ਸਾਰੇ ਸਟਾਫ ਮੈਂਬਰਾਂ ਅਸੈਂਬਲੀ ਪੁਆਇੰਟ ਤੇ ਇਕਠੇ ਹੋਏ, ਗਿਣਤੀ ਕੀਤੀ, ਪੀੜਤਾਂ ਨੂੰ ਫ਼ਸਟ ਏਡ, ਸੀ ਪੀ ਆਰ,ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕੀਤੀ। ਅੱਗਾਂ ਬੁਝਾਉਣ ਲਈ ਪਾਣੀ,ਮਿੱਟੀ, ਸਿਲੰਡਰਾਂ ਦੀ ਵਰਤੋਂ ਕੀਤੀ। ਫੋਨ ਕਰਕੇ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਨੂੰ ਬੁਲਾਇਆ ਗਿਆ। ਹਸਪਤਾਲਾਂ ਵਿਖੇ ਫੋਨ ਕਰਕੇ ਪੀੜਤਾਂ ਲਈ ਤੁਰੰਤ ਯੋਗ ਪ੍ਰਬੰਧ ਕਰਵਾਏ। ਚੋਰਾਂ ਤੋਂ ਬਚਾਓ, ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ। ਸਹਾਇਕ ਡਾਇਰੈਕਟਰ ਸ੍ਰੀ ਸੰਜੀਵ ਕੁਮਾਰ, ਰਿਸਰਚ ਆਫਿਸਰ ਡਾਕਟਰ ਰਿੰਕੂ ਤੋਮਰ ਅਤੇ ਸਾਰੇ ਸਟਾਫ ਮੈਂਬਰਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਮੌਕ ਡਰਿਲਾਂ, ਹਰ ਸੰਸਥਾ ਵਲੋਂ ਸਾਲ ਵਿੱਚ ਦੋ ਤਿੰਨ ਵਾਰ ਕਰਵਾਈਆਂ ਜਾਣ ਤਾਂ ਐਮਰਜੈਂਸੀ ਅਤੇ ਆਫਤਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਵਾਲੇ ਹਰ ਥਾਂ ਮਿਲ ਸਕਦੇ ਹਨ।