ਗੁਰੂਗ੍ਰਾਮ ਵਿਚ ਲੜਕੇ ਨੇ ਆਨਲਾਈਨ ਲੜਕੀ ਯੂਪੀ ਤੋਂ ਕਰਵਾਉਣੀ ਸੀ ਮਾਲਿਸ ਤੇ ਕਰ ਦਿੱਤਾ ਗਲਾ ਘੁਟ ਕੇ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Monday, 09 September, 2024, 12:16 PM

ਗੁਰੂਗ੍ਰਾਮ ਵਿਚ ਲੜਕੇ ਨੇ ਆਨਲਾਈਨ ਲੜਕੀ ਯੂਪੀ ਤੋਂ ਕਰਵਾਉਣੀ ਸੀ ਮਾਲਿਸ ਤੇ ਕਰ ਦਿੱਤਾ ਗਲਾ ਘੁਟ ਕੇ ਕਤਲ
ਹਰਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਲੜਕੇ ਵਲੋਂ ਮਾਲਿਸ਼ ਕਰਵਾਉਣ ਲਈ ਆਨ ਲਾਈਨ ਬੁੱਕ ਕੀਤੀ ਗਈ ਲੜਕੀ ਦਾ ਗੁਲਾ ਘੁਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਲੜਕੀ ਦੀ ਯੂਪੀ ਤੋਂ ਹੋਈ ਸੀ ਨੌਜਵਾਨ ਨੇ ਇਕ ਗੈਸਟ ਹਾਊਸ ਵਿਚ ਲੜਕੀ ਲਈ ਕਮਰਾ ਬੁੱਕ ਕਰਵਾਇਆ। ਲੜਕੀ ਅਤੇ ਨੌਜਵਾਨ ਵਿਚਕਾਰ 5000 ਰੁਪਏ ਵਿੱਚ ਸੌਦਾ ਹੋ ਗਿਆ। ਉਸ ਨੇ ਗੈਸਟ ਹਾਊਸ ਆ ਕੇ ਨੌਜਵਾਨ ਦੀ ਮਾਲਸ਼ ਕਰਨੀ ਸੀ। ਪਰ ਜਦੋਂ ਲੜਕੀ ਨੌਜਵਾਨ ਨਾਲ ਕਮਰੇ ਅੰਦਰ ਗਈ ਤਾਂ ਉਸ ਨੇ ਉਸ ਕੋਲੋਂ 5000 ਰੁਪਏ ਤੋਂ ਇਲਾਵਾ 2500 ਰੁਪਏ ਦੀ ਹੋਰ ਮੰਗ ਕੀਤੀ। ਜਿਸ ਤੋਂ ਬਾਅਦ ਦੋਹਾਂ ਵਿਚਕਾਰ ਕੁਝ ਅਜਿਹਾ ਹੋਇਆ। ਇਹ ਦੇਖ ਕੇ ਪੁਲਸ ਨੇ ਵੀ ਅੱਖਾਂ ਬੰਦ ਕਰ ਲਈਆਂ ।ਇਹ ਮਾਮਲਾ ਹਰਿਆਣਾ ਦੇ ਝਾਰਸਾ ਪਿੰਡ ਦਾ ਹੈ। ਜਿੱਥੇ ਇੱਕ ਨੌਜਵਾਨ ਨੇ ਗੈਸਟ ਹਾਊਸ ਵਿੱਚ ਪਹਿਲਾਂ 23 ਸਾਲਾ ਲੜਕੀ ਨਾਲ ਸਬੰਧ ਬਣਾਏ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਸ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਸਾਜ ਕਰਨ ਵਾਲੀ ਲੜਕੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ, ਜਿਸ ਨੂੰ ਅਨਿਲ ਪਹਿਲ ਨੇ ਸ਼ਨੀਵਾਰ ਸ਼ਾਮ ਨੂੰ ਗੈਸਟ ਹਾਊਸ ‘ਚ ਬੁਲਾਇਆ ਸੀ।ਪੁਲਸ ਨੇ ਦੱਸਿਆ ਕਿ ਅਨਿਲ ਦੀ ਉਮਰ 40 ਸਾਲ ਹੈ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲੜਕੀ ਹੋਰ ਪੈਸੇ ਦੀ ਮੰਗ ਕਰ ਰਹੀ ਸੀ, ਜਿਸ ਕਾਰਨ ਉਸ ਦੀ ਉਸ ਨਾਲ ਤਕਰਾਰ ਹੋ ਗਈ ਅਤੇ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਗੈਸਟ ਹਾਊਸ ਦੇ ਇਕ ਕਮਰੇ ‘ਚ ਇਕ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ।