ਸਾਬਕਾ ਮੰਤਰੀ ਤੇ ਬਾਗੀ ਅਕਾਲੀ ਆਗੂ ਪਰਮਿੰਦਰ ਢੀਂਡਸਾ ਦਿੱਤਾ ਅਕਾਲੀ ਦਲ ਦੇ ਪ੍ਰੀਜੀਡੀਅਮ ਮੈਂਬਰ ਵਜੋਂ ਅਸਤੀਫਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 06:46 PM

ਸਾਬਕਾ ਮੰਤਰੀ ਤੇ ਬਾਗੀ ਅਕਾਲੀ ਆਗੂ ਪਰਮਿੰਦਰ ਢੀਂਡਸਾ ਦਿੱਤਾ ਅਕਾਲੀ ਦਲ ਦੇ ਪ੍ਰੀਜੀਡੀਅਮ ਮੈਂਬਰ ਵਜੋਂ ਅਸਤੀਫਾ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਤੇ ਬਾਗ਼ੀ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਜੀਡੀਅਮ ਮੈਂਬਰ ਵਜੋਂ ਅਸਤੀਫ਼ਾ ਦਿੰਦਿਆਂ ਆਪਣਾ ਅਸਤੀਫ਼ਾ ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭੇਜਿਆ ਹੈ। ਉਨ੍ਹਾਂ ਜਥੇਦਾਰ ਵਡਾਲਾ ਨੂੰ ਭੇਜੇ ਅਸਤੀਫ਼ੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਤੌਰ ਸਾਬਕਾ ਮੰਤਰੀ ਰਹਿੰਦਿਆਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਤੇ ਉਹ ਸੋਮਵਾਰ ਨੂੰ ਆਪਣੇ ਰੁਤਬੇ-ਅਹੁਦੇ ਤਿਆਗ ਕੇ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋ ਰਹੇ ਹਨ, ਇਸ ਲਈ ਉਹ ਇਸ ਅਹੁਦੇ ਤੋਂ ਅਸਤੀਫ਼ਾ ਦਿੰਦੇ ਹਨ ।