ਪ੍ਰੋ. ਬਡੂੰਗਰ ਵੱਲੋਂ ਪੁਸਤਕ ‘ਇਕ ਜੀਵਨ ਇਕ ਇਤਿਹਾਸ’ ਲੋਕ ਅਰਪਣ

ਪਟਿਆਲਾ 20 ਅਪ੍ਰੈਲ
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ‘ਇਕ ਜੀਵਨ ਇਕ ਇਤਿਹਾਸ’ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜੀਵਨ ਇਤਿਹਾਸ ਨੂੰ ਦਰਸਾਉਂਦੀ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਲੇਖਕ ਜਗਜੀਤ ਸਿੰਘ ਔਲਖ ਠੀਕਰੀਵਾਲ ਨੇ ਪੁਸਤਕ ਵਿਚ ਟਕਸਾਲੀ ਅਕਾਲੀਆਂ ਦੇ ਇਤਿਹਾਸ ਦਾ ਜ਼ਿਕਰ ਕੀਤਾ, ਜੋ ਅਜੌਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਕੱਲ੍ਹ ਮਿਆਰੀ ਪੁਸਤਕਾਂ ਬਹੁਤ ਥੋੜ੍ਹੀਆਂ ਹੀ ਸਿਰਜੀਆਂ ਜਾ ਰਹੀਆਂ ਹਨ ਜ਼ਿਆਦਾ ਪੁਸਤਕਾਂ ਵਿਚ ਨਕਲਖੋਰੀ ਸਮਾਜਕ, ਧਾਰਮਕ ਅਤੇ ਇਤਿਹਾਸਕ ਸੱਚਾਈਆਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਸਾਹਿਤਕ ਖੇਤਰ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਲੇਖਕ ਵੱਲੋਂ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਸਮੋਇਆ ਹੈ, ਜਿਸ ਵਿਚ ਮਹਾਨ ਕੁਰਬਾਨੀ ਵਾਲੇ ਮਹਾਨ ਅਜ਼ਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸੰਘਰਸ਼ਮਈ ਜੀਵਨ ਨੂੰ ਕਲਮਬੱਧ ਕਰਕੇ ਇਸ ਪੁਸਤਕ ਦੀ ਸਿਰਜਣਾ ਕੀਤੀ ਗਈ, ਜੋ ਵਧਾਈ ਦੇ ਪਾਤਰ ਹਨ। ਇਹ ਪੁਸਤਕ ਅਜੌਕੇ ਲਿਖਾਰੀ ਸੱਜਣਾਂ ਲਈ ਮਾਰਗ ਦਰਸ਼ਨ ਵੀ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖੀ ਐਨਸਾਇਕਲੋਮੀਡੀਆ ਡਾ. ਪਰਮਵੀਰ ਸਿੰਘ, ਡਾ. ਮਲਕਿੰਦਰ ਕੌਰ ਅਤੇ ਗੁਰਤੇਜ ਸਿੰਘ ਠੀਕਰੀਵਾਲਾ ਮੌਜੂਦ ਸਨ।
ਫੋਟੋ : ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਪੁਸਤਕ ‘ਇਕ ਜੀਵਨ-ਇਕ ਇਤਿਹਾਸ ਨੂੰ ਰਿਲੀਜ਼ ਕਰਦੇ ਹੋਏ, ਨਾਲ ਹਨ ਪ੍ਰੋ. ਪਰਮਵੀਰ ਸਿੰਘ ਅਤੇ ਹੋਰ।
