ਲੁਟੇਰਿਆਂ ਲੜਕੀ ਨੂੰ ਲੁੱਟਿਆ ਵੀ 400 ਮੀਟਰ ਤੱਕ ਘਸੀਟਿਆ ਵੀ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 06:21 PM

ਲੁਟੇਰਿਆਂ ਲੜਕੀ ਨੂੰ ਲੁੱਟਿਆ ਵੀ 400 ਮੀਟਰ ਤੱਕ ਘਸੀਟਿਆ ਵੀ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ ਵਿੱਚ ਬੀਤੇ ਵੀਰਵਾਰ ਲੁਟੇਰਿਆਂ ਵਲੋਂ ਜਿਥੇ ਇੱਕ ਲੜਕੀ ਨੂੰ ਲੁੱਟ ਲਿਆ ਗਿਆ ਉਥੇ ਉਸਨੂੰ ਕਰੀਬ 400 ਮੀਟਰ ਤੱਕ ਬੇਰਹਿਮੀ ਨਾਲ ਘਸੀਟਿਆ ਵੀ ਗਿਆ। ਸ਼ਨੀਵਾਰ ਦੇਰ ਸ਼ਾਮ 12ਵੀਂ ਜਮਾਤ `ਚ ਪੜ੍ਹਦੀ 18 ਸਾਲਾ ਵਿਦਿਆਰਥਣ ਲਕਸ਼ਮੀ `ਤੇ ਲੁਟੇਰਿਆਂ ਵੱਲੋਂ ਹਮਲਾ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਲੱਗੀ, ਜਿਸ ਤੋਂ ਬਾਅਦ ਪੁਲਿਸ ਹਰਕਤ `ਚ ਆਈ।ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ ਪਰ ਕੁਝ ਨਹੀਂ ਮਿਲਿਆ। ਦੱਸਣਯੋਗ ਹੈ ਕਿ ਇਹ ਘਟਨਾ ਦੁਪਹਿਰ ਡੇਢ ਵਜੇ ਵਾਪਰੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।