ਰੈਸਟੋਰੈਂਟ ਦੇ ਕਰਮਚਾਰੀ ਨੇ ਚਲਾਈਆਂ ਗਾਹਕ ਵਲੋਂ ਬਰਰਗਰ ਲੇਟ ਹੋਣ ਦੀ ਸਿ਼ਕਾਇਤ ਤੇ ਗੋਲੀਆਂ

ਰੈਸਟੋਰੈਂਟ ਦੇ ਕਰਮਚਾਰੀ ਨੇ ਚਲਾਈਆਂ ਗਾਹਕ ਵਲੋਂ ਬਰਰਗਰ ਲੇਟ ਹੋਣ ਦੀ ਸਿ਼ਕਾਇਤ ਤੇ ਗੋਲੀਆਂ
ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਕੱਥੂਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਬਣੇ ਇੱਕ ਨਾਮੀ ਰੈਸਟੋਰੈਂਟ ਦੇ ਇੱਕ ਕਰਿੰਦੇ ਨੇ ਗਾਹਕ ਵੱਲੋਂ ਬਰਗਰ ਲੇਟ ਹੋਣ ਦੀ ਸ਼ਿਕਾਇਤ `ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਸਿੰਘ ਨਾਮ ਦਾ ਇੱਕ ਮੁੰਡਾ ਇਥੇ ਰੈਸਟੋਰੈਂਟ `ਚ ਬਰਗਰ ਖਾਣ ਲਈ ਆਇਆ ਸੀ। ਉਸ ਨੇ ਇਸ ਦੌਰਾਨ ਆਰਡਰ ਕੀਤਾ ਤੇ ਜਦੋਂ ਬਰਗਰ ਦਾ ਆਰਡਰ ਕਾਫੀ ਦੇਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗ੍ਰਾਹਕ ਦੇ ਨਾਲ “ਤੂੰ-ਤੂੰ ਮੈਂ-ਮੈਂ ” ਸ਼ੁਰੂ ਕਰ ਦਿੱਤੀ। ਬਹਿਸ ਇੰਨੀ ਵੱਧ ਗਈ ਕਿ ਰੈਸਟੋਰੈਂਟ `ਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਸੁਰਜੀਤ ਸਿੰਘ `ਤੇ ਗੋਲੀ ਚਲਾ ਦਿੱਤੀ। ਨਤੀਜੇ ਵੱਜੋਂ ਸੁਰਜੀਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ।
ਉਧਰ ਜ਼ਖ਼ਮੀ ਸੁਰਜੀਤ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ, ਕੱਥੂਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਰੈਸਟੋਰੈਂਟ `ਚ ਬਰਗਰ ਖਾਣ ਗਿਆ ਸੀ। ਜਦੋਂ ਉਸਨੇ ਬਰਗਰ ਦਾ ਆਰਡਰ ਦਿੱਤਾ ਅਤੇ ਬਰਗਰ ਕਾਫੀ ਦੇਰ ਤੱਕ ਉਸਨੂੰ ਨਹੀਂ ਮਿਲਿਆ, ਤਾਂ ਉਸਨੇ ਰੈਸਟੋਰੈਂਟ ਦੇ ਨੌਜਵਾਨ ਨੌਜਵਾਨ ਨਾਲ ਗੱਲਬਾਤ ਕੀਤੀ, ਪਰ ਉਲਟਾ ਨੌਜਵਾਨ ਅੱਗੋਂ ਬਦਸਲੂਕੀ ਕਰਨ ਲੱਗਿਆ। ਇਸ ਦੌਰਾਨ ਰੈਸਟੋਰੈਂਟ `ਚ ਕੰਮ ਕਰਨ ਵਾਲੇ ਨੌਜਵਾਨ ਨੇ ਸੁਰਜੀਤ ਸਿੰਘ `ਤੇ ਗੋਲੀ ਚਲਾ ਦਿੱਤੀ ਅਤੇ ਹੁਣ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅੱਗੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਅਜਿਹੇ ਲੋਕ ਜੋ ਛੋਟੇ-ਛੋਟੇ ਗੱਲ `ਤੇ ਗੋਲੀਆਂ ਚਲਾਉਂਦੇ ਹਨ, ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਭਵਿੱਖ ਵਿੱਚ ਉਹ ਅਜਿਹੀ ਹਰਕਤ ਨਾ ਕਰਨ।
