ਪੇਂਡੂ ਸਾਹਿਤ ਸਭਾ ਨੰਦਪੁਰ ਕਲੌੜ ਵੱਲੋਂ ਸਾਲਾਨਾ ਗਿਆਨੀ ਦਿੱਤ ਸਿੰਘ ਪੁਰਸਕਾਰ ਸਮਾਰੋਹ

ਪੇਂਡੂ ਸਾਹਿਤ ਸਭਾ ਨੰਦਪੁਰ ਕਲੌੜ ਵੱਲੋਂ ਸਾਲਾਨਾ ਗਿਆਨੀ ਦਿੱਤ ਸਿੰਘ ਪੁਰਸਕਾਰ ਸਮਾਰੋਹ
ਪਟਿਆਲਾ : ਪੇਂਡੂ ਸਾਹਿਤ ਸਭਾ ਨੰਦਪੁਰ ਕਲੌੜ ਵੱਲੋਂ ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਚੇਅਰਮੈਨ ਅਤੇ ਸ਼ਾਇਰ ਲਾਲ ਮਿਸਤਰੀ ਦੀ ਸਰਪ੍ਰਸਤੀ ਹੇਠ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਾਲ 2024 ਦਾ “ਗਿਆਨੀ ਦਿੱਤ ਸਿੰਘ ਪੁਰਸਕਾਰ” ਨਾਮਵਰ ਸ਼ਾਇਰ, ਕਥਾਕਾਰ ਤੇ ਆਲੋਚਕ ਡਾ ਮੀਤ ਖਟੜਾ (ਚੰਡੀਗੜ੍ਹ) ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ (ਮੋਹਾਲੀ) ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਮਾਤਾ ਗੁਜਰੀ ਕਾਲਜ ਦੇ ਸਕੱਤਰ ਜਗਦੀਪ ਸਿੰਘ ਚੀਮਾ ਨੇ ਸ਼ਮੂਲੀਅਤ ਕੀਤੀ। ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ‘ਚੰਨ ਪਟਿਆਲਵੀ’ ਨੇ ਬੀਤੇ ਸਮੇਂ ਦੌਰਾਨ ਸਭਾ ਵੱਲੋਂ ਕੀਤੇ ਕਾਰਜਾਂ ਅਤੇ ਦਿੱਤੇ ਜਾ ਚੁੱਕੇ ਸਨਮਾਨਾਂ ਬਾਰੇ ਤਫ਼ਸੀਲ ਸਾਂਝੀ ਕੀਤੀ। ਮਹਿਫ਼ਲ ਦਾ ਆਗਾਜ਼ ਸਭਾ ਦੇ ਜਨਰਲ ਸਕੱਤਰ ਕੁਲਦੀਪ ਜੋਧਪੁਰੀ ਦੇ ਖ਼ੂਬਸੂਰਤ ਗੀਤ ਨਾਲ ਹੋਇਆ। ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ ਸਿਕੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ ਨੇ ਪੰਜਾਬੀ ਮਾਧਿਅਮ ਰਾਹੀਂ ਸਾਡੀ ਕਵਿਤਾ ਨੂੰ ਦਰਸ਼ਨ ਅਤੇ ਫਿਲਾਸਫ਼ੀ ਨਾਲ ਜੋੜਿਆ । ਉਹਨਾਂ ਕਿਹਾ ਕਿ ਜਿਹੜੇ ਦੇਸ਼ ਦੀ ਕਵਿਤਾ ਦਾਰਸ਼ਨਿਕ ਨਹੀਂ ਹੋਵੇਗੀ ਉਹ ਕਵਿਤਾ ਬਹੁਤ ਪਿੱਛੇ ਰਹਿ ਜਾਵੇਗੀ । ਹੋਰ ਬੁਲਾਰਿਆਂ ਵਿੱਚੋਂ ਸ. ਅਵਤਾਰ ਸਿੰਘ ਰੀਆ, ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਬੀਬੀ ਪਰਮਜੀਤ ਕੌਰ ਸਰਹਿੰਦ, ਕੁਲਵੰਤ ਸਿੰਘ ਨਾਰੀਕੇ, ਡਾ. ਗੁਰਮੀਤ ਸਿੰਘ ਕੱਲਰਮਾਜਰੀ, ਕੁਲਵੰਤ ਮਹਿਤੋਂ, ਜੰਗ ਸਿੰਘ ਫੱਟੜ ਅਤੇ ਪਰਮਜੀਤ ਸਿੰਘ ਮਾਨ ਨੇ ਵੀ ਵਿਚਾਰ ਸਾਂਝੇ ਕੀਤੇ । ਮੰਚ ਸੰਚਾਲਨ ਦੀ ਭੂਮਿਕਾ ਬਲਬੀਰ ਜਲਾਲਾਬਾਦੀ ਵੱਲੋਂ ਬਾਖੂਬੀ ਨਿਭਾਈ ਗਈ । ਸਮਾਗਮ ਵਿੱਚ ਹਾਜ਼ਰ ਕਵੀਆਂ ਵਿੱਚੋਂ ਡਾ ਸੰਤੋਖ ਸਿੰਘ ਸੁੱਖੀ, ਕੁਲਵੰਤ ਸੈਦੋਕੇ, ਦਰਸ਼ ਪਸਿਆਣਾ, ਗੁਰਚਰਨ ਸਿੰਘ ਚੰਨ ਪਟਿਆਲਵੀ ,ਅਮਰਿੰਦਰ ਸੋਹਲ, ਤੇਜਿੰਦਰ ਅਨਜਾਨਾ, ਜਸਵਿੰਦਰ ਖਾਰਾ,ਕ੍ਰਿਪਾਲ ਮੂਣਕ,ਪ੍ਰੋ ਦੇਵ ਮਲਿਕ, ਬਲਤੇਜ ਸਿੰਘ ਬਠਿੰਡਾ, ਹਰੀ ਸਿੰਘ ਚਮਕ, ਹਰਸੁਬੇਗ ਸਿੰਘ, ਰਸ਼ਪ੍ਰੀਤ ਕੌਰ, ਮਨਿੰਦਰ ਕੌਰ ਬੱਸੀ, ਪ੍ਰੇਮ ਲਤਾ, ਰਾਜੂ ਨਾਹਰ, ਅਮਰਜੀਤ ਜੋਸ਼ੀ ਨਾਹਨ, ਅਮਰਵੀਰ ਸਿੰਘ ਚੀਮਾ, ਜਸਵਿੰਦਰ ਸਿੰਘ, ਗੁਰਪ੍ਰੀਤ ਜਖਵਾਲੀ, ਪ੍ਰੋ ਸਾਧੂ ਸਿੰਘ ਪਨਾਗ, ਰਵਿੰਦਰ ਰਵੀ, ਮਹਿੰਦਰ ਮ੍ਹਿੰਦੀ, ਜਸਪਾਲ ਸਿੰਘ ਕੰਵਲ, ਅਮਰਜੀਤ ਸ਼ੇਰਪੁਰੀ, ਬਲਵਿੰਦਰ ਸਿੰਘ ਰੌਣੀ, ਭਗਤ ਸਿੰਘ ਸਰੋਆ, ਡਾ ਗੁਲਜ਼ਾਰ ਸਿੰਘ, ਕੇਸਰ ਸਿੰਘ ਕੰਗ ਤੋਂ ਇਲਾਵਾ ਗੁਰਮੇਲ ਸਿੰਘ ਐੱਸ ਡੀ ਓ ,ਗੁਰਬਚਨ ਸਿੰਘ ਵਿਰਦੀ, ਰਮਿੰਦਰਜੀਤ ਸਿੰਘ ਵਾਸੂ, ਮਲਿਕਾ ਰਾਣੀ, ਹਰਨੂਰ ਸਿੰਘ, ਡਾ ਨਿਰਮਲ ਸਿੰਘ, ਸੁਰਜਨ ਸਿੰਘ ਜੱਸਲ, ਅਮਨਪ੍ਰੀਤ ਕੌਰ,ਅਰਮਾਨ ਸਿੰਘ ਸੰਧੂ, ਦਿਵਜੋਤ ਕੌਰ, ਸੁਖਵਿੰਦਰ ਸਿੰਘ ਜੈਲਦਾਰ, ਸੁਮੀਤ ਸਿੰਘ ਅਤੇ ਡਾ ਮੇਹਰ ਮਾਣਕ ਸਮੇਤ ਹੋਰ ਵਿਦਵਾਨਾਂ ਤੇ ਸਰੋਤਿਆਂ ਨੇ ਸ਼ਿਰਕਤ ਕੀਤੀ ।
