ਲੋੜਵੰਦ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਬੂਟ

ਦੁਆਰਾ: Punjab Bani ਪ੍ਰਕਾਸ਼ਿਤ :Monday, 09 September, 2024, 05:12 PM

ਲੋੜਵੰਦ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਬੂਟ
ਪਟਿਆਲਾ 9 ਸਤੰਬਰ : ਅੱਜ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬੀ ਵੀਰਪਾਲ ਕੌਰ ਚਹਿਲ ਤੇ ਉਨ੍ਹਾ ਦੇ ਪਿਤਾ ਸਮਾਜ ਸੇਵੀ ਡਾ. ਮੱਖਣ ਸਿੰਘ ਚਹਿਲ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਜਰਾਬਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਵੀਰਪਾਲ ਕੌਰ ਚਹਿਲ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਮਿਡਲ ਸਕੂਲ ਅਬਲੋਵਾਲ ਦੇ 42 ਬੱਚਿਆਂ ਨੂੰ ਵਰਦੀਆਂ ਜਦੋਂ ਕਿ ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ 17 ਬੱਚਿਆਂ ਨੂੰ ਵਰਦੀਆਂ ਤੇ ਬੂਟ ਜੁਰਾਬਾਂ ਦਿੱਤੀਆਂ ਗਈਆਂ । ਬੀਬੀ ਵੀਰਪਾਲ ਕੌਰ ਚਹਿਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਿਤਾ ਡਾ. ਮੱਖਣ ਸਿੰਘ ਚਹਿਲ ਵੱਲੋਂ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ।ਇਸੇ ਕੜੀ ਤਹਿਤ ਲੋੜਵੰਦ ਬੱਚਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਵਰਦੀਆਂ ਤੇ ਬੂਟ ਮੁਹੱਈਆ ਕਰਵਾਏ ਗਏ ਹਨ।ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵੱਲੋਂ ਇਸੇ ਤਰ੍ਹਾਂ ਦੇ ਸਮਾਜ ਸੇਵੀ ਕਾਰਜਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਰਹੇਗੀ । ਇਸ ਦੌਰਾਨ ਸਕੂਲ ਸਟਾਫ ਵੱਲੋਂ ਸਮਾਜ ਸੇਵੀ ਚਹਿਲ ਪਰਿਵਾਰ ਅਤੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਜਗਤਾਰ ਸਿੰਘ, ਅਮਨਪ੍ਰੀਤ ਕੌਰ, ਕਰਮਜੀਤ ਕੌਰ ਅਤੇ ਪ੍ਰਕਾਸ਼ ਕੌਰ ਸਮੇਤ ਹੋਰ ਵੀ ਮੌਜੂਦ ਸਨ ।