ਉਤਰ ਪ੍ਰਦੇਸ਼ ਪੁਲਸ ਨੇ ਕੀਤਾ 9 ਸਾਲਾ ਵਿਦਿਆਰਥੀ ਦੀ ਕਤਲ ਦਾ ਪਰਦਾ ਫਾਸ਼

ਦੁਆਰਾ: Punjab Bani ਪ੍ਰਕਾਸ਼ਿਤ :Friday, 27 September, 2024, 02:58 PM

ਉਤਰ ਪ੍ਰਦੇਸ਼ ਪੁਲਸ ਨੇ ਕੀਤਾ 9 ਸਾਲਾ ਵਿਦਿਆਰਥੀ ਦੀ ਕਤਲ ਦਾ ਪਰਦਾ ਫਾਸ਼
ਉਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਹਾਥਰਸ ਜਿ਼ਲ੍ਹੇ ਵਿੱਚ 9 ਸਾਲਾ ਵਿਦਿਆਰਥੀ ਕ੍ਰਿਤਾਰਥ ਦੀ ਹੱਤਿਆ ਤੋਂ ਪਰਦਾ ਚੁੱਕਦਿਆਂ ਪੁਲਸ ਨੇ ਦੱਸਿਆ ਕਿ
9 ਸਾਲਾ ਵਿਦਿਆਰਥੀ ਦਾ ਕਤਲ ਤੰਤਰ-ਮੰਤਰ ਕਾਰਨ ਸੀ ਕਿੳਂੁਕਿ ਸਕੂਲ ਪ੍ਰਬੰਧਕ ਦਾ ਪਿਤਾ ਜੋ ਕਿ ਇਕ ਤਾਂਤਰਿਕ ਹੈ ਦਾ ਮੰਨਣਾ ਸੀ ਕਿ ਤੰਤਰ ਮੰਤਰ ਅਤੇ ਬਲੀਦਾਨ ਕਰਨ ਨਾਲ ਸਕੂਲ ਦੀ ਤਰੱਕੀ ਹੋਵੇਗੀ, ਜਿਸਦੇ ਚਲਦਿਆਂ ਵਲੋਂ ਬੱਚੇ ਦੀ ਬਲੀ ਦਿੱਤੀ ਗਈ ਤੇ ਇਸ ਤੋਂ ਬਾਅਦ ਜਦੋਂ ਮੈਨੇਜਰ ਆਪਣੀ ਕਾਰ ਵਿਚ ਵਿਦਿਆਰਥੀ ਦੀ ਲਾਸ਼ ਲਿਜਾ ਰਿਹਾ ਸੀ ਤਾਂ ਪਰਿਵਾਰਕ ਮੈਂਬਰਾਂ ਦੀ ਸਿ਼ਕਾਇਤ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਕਾਰ ‘ਚੋਂ ਵਿਦਿਆਰਥੀ ਦੀ ਲਾਸ਼ ਵੀ ਬਰਾਮਦ ਕੀਤੀ। ਪੁਲਸ ਨੇ ਵਿਦਿਆਰਥੀ ਦੇ ਕਤਲ ਦਾ ਖ਼ੁਲਾਸਾ ਕਰਦਿਆਂ ਪ੍ਰਬੰਧਕ ਤੇ ਉਸ ਦੇ ਪਿਤਾ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦੱਸਣਯੋਗ ਹੈ ਕਿ ਪਿੰਡ ਰਾਸਗਵਾਂ ਦੇ ਸਕੂਲ ਵਿਚ ਦੂਜੀ ਜਮਾਤ ਦਾ ਵਿਦਿਆਰਥੀ ਕ੍ਰਿਤਾਰਥ ਪੁੱਤਰ ਕ੍ਰਿਸ਼ਨ ਹੋਸਟਲ ‘ਚ ਰਹਿ ਕੇ ਪੜ੍ਹਦਾ ਸੀ। ਸੋਮਵਾਰ ਸਵੇਰੇ ਸਕੂਲ ਦੇ ਪ੍ਰਬੰਧਕ ਦਿਨੇਸ਼ ਬਘੇਲ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਕਿ ਵਿਦਿਆਰਥੀ ਕ੍ਰਿਤਾਰਥ ਬਿਮਾਰ ਹੈ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।