ਸਰਕਲ ਘੁੰਮਣ ਨਗਰ ਵਿਚ ਪੋਸ਼ਣ ਮਾਹ ਮਨਾਇਆ ਗਿਆ
ਸਰਕਲ ਘੁੰਮਣ ਨਗਰ ਵਿਚ ਪੋਸ਼ਣ ਮਾਹ ਮਨਾਇਆ ਗਿਆ
ਸੁਪਰਵਾਈਜਰ ਮੈਡਮ ਪਵਨਬੀਰ ਕੌਰ ਨੇ ਦਿੱਤੀ ਪੋਸ਼ਣ ਮਾਹ ਦੀ ਮਹੱਤਤਾ ਸਬੰਧੀ ਜਾਣਕਾਰੀ
ਪਟਿਆਲਾ : ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਪਟਿਆਲਾ ਅਰਬਨ ਦੇ ਪ੍ਰਾਜੈਕਟ ਅਫਸਰ ਪ੍ਰਦੀਪ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਸਰਕਲ ਘੁੰਮਣ ਨਗਰ ਆਂਗਣਵਾੜੀ ਸੈਂਟਰ 217, 218 ਪਿੰਡ ਝਿੱਲ ਵਿਚ ਪੋਸ਼ਣ ਮਾਹ ਮਨਾਇਆ ਗਿਆ, ਜਿਸਦੀ ਅਗਵਾਈ ਕਰਦਿਆਂ ਸੁਪਰਵਾਈਜਰ ਮੈਡਮ ਪਵਨਬੀਰ ਕੌਰ ਨੇ ਪੋਸ਼ਣ ਮਾਹ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਚੇਚੇ ਤੌਰ ਤੇਡਾ. ਅਨੀਸ਼ ਨੇ ਸੰਤੁਲਿਤ ਭੋਜਨ ਬਾਰੇਲਾਭਪਾਤਰੀਆਂ ਨੂੰ ਜਾਗਰੂਕ ਕੀਤਾ। ਹਰੇਕ ਸਾਲ 1 ਸਤੰਬਰ ਤੋਂ 30 ਸਤੰਬਰ ਤੱਕ ਮਨਾਏ ਜਾਣ ਵਾਲੇ ਪੋਸ਼ਣ ਮਾਹ ਵਿਚ ਆਂਗਣਵਾੜੀ ਵਰਕਰਾਂ ਤੇ ਆਂਗਣਵਾੜੀ ਹੈਲਪਰਾਂ ਦੁਆਰਾ ਲਾਭਪਾਤਰੀਆਂ ਨੂੰ ਘੱਟ ਲਾਗਤ ਨਾਲ ਬਣੇ ਪੋਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ।ਪੋਸ਼ਣ ਦੇ ਪੰਜ ਸੂਤਰਾਂ ਤੋਂ ਇਲਾਵਾ ਗਰਭਵਤੀ, ਨਰਸਿੰਗ ਮਾਵਾਂ ਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੇ ਲਈ ਘੱਟ ਲਾਗਤ ਨਾਲ ਬਣੇ ਪੋਸ਼ਟਿਕ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਮੌਕੇ ਤੇ ਪੋਸ਼ਟਿਕ ਖੁਰਾਕ ਬਣਾ ਕੇ ਵੀ ਜਾਣਕਾਰੀ ਦਿੱਤੀ ਤੇ ਪੋਸ਼ਟਿਕ ਖੁਰਾਕ ਬਣਾ ਕੇ ਵੀ ਵਿਖਾਈ ਗਈ। ਇਸ ਮੌਕੇ ਗੋਦ ਭਰਾਈ ਰਸਮ ਵੀ ਕੀਤੀ ਗਈ। ਇਸ ਮੌਕੇਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿਚ ਰਾਜ ਕੌਰ, ਗੁਰਮੀਤ ਕੌਰ, ਹਰਵੰਤ ਕੌਰ, ਜਗਦੀਸ਼ ਕੌਰ, ਜਸਵੀਰ ਕੌਰ, ਬਲਜੀਤ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।