ਪਾਰਟੀ ਵਿਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਪਰ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਹਨ : ਕੁਮਾਰੀ ਸ਼ੈਲਜਾ

ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 06:28 PM

ਪਾਰਟੀ ਵਿਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ ਪਰ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਹਨ : ਕੁਮਾਰੀ ਸ਼ੈਲਜਾ
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਬਾਰੇ ਪਾਰਟੀ ਤੋਂ ਨਰਾਜ਼ਗੀ ਦੀਆਂ ਖਬਰਾਂ ਵਿਚਕਾਰ ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਅਗਲੇ 2-3 ਦਿਨਾਂ ਵਿਚ ਪ੍ਰਚਾਰ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ, ਪਰ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਹਨ। ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਅਤੇ ਮਜ਼ਬੂਤ ਕਰਨ ਲਈ ਅਸੀਂ ਹਮੇਸ਼ਾ ਮਿਹਨਤ ਕੀਤੀ ਹੈ, ਤਾਂ ਜੋ ਹਰਿਆਣਾ ਦੇ ਲੋਕਾਂ ਦੀ ਲੜਾਈ ਲੜ ਸਕੀਏ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਉਹ ਅਗਲੇ 2-3 ਦਿਨ ਵਿਚ ਪ੍ਰਚਾਰ ਸ਼ੁਰੂ ਕਰਨਗੇ। ਭਾਜਪਾ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਉਨ੍ਹਾਂ ਕਿਹਾ ਕਿ ਮੈਂ ਚੁੱਪ ਸੀ ਇਸ ਲਈ ਉਹ ਅਜਿਹੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਅਤੇ ਸਭ ਨੂੰ ਪਤਾ ਹੈ ਕੁਮਾਰੀ ਸ਼ੈਲਜਾ ਕਾਂਗਰਸੀ ਹੈ। ਜ਼ਿਕਰਯੋਗ ਹੈ ਕਿ ਦਲਿਤ ਆਗੂ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਤੋਂ ਦੂਰ ਰਹਿਣ ਕਾਰਨ ਭਾਜਪਾ ਕਾਂਗਰਸ ਪਾਰਟੀ ’ਤੇ ਲਗਾਤਰ ਨਿਸ਼ਾਨੇ ਸੇਧ ਰਹੀ ਹੈ ।