ਜੰਗਲਾਤ ਕਮਿਆ ਨੇ ਧਰਨਾ ਦੇ ਕੇ ਮੰਗ ਪਁਤਰ ਸਰਕਾਰ ਨੂੰ ਭੇਜਿਆ

ਜੰਗਲਾਤ ਕਮਿਆ ਨੇ ਧਰਨਾ ਦੇ ਕੇ ਮੰਗ ਪਁਤਰ ਸਰਕਾਰ ਨੂੰ ਭੇਜਿਆ
ਪਟਿਆਲਾ : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ 13 ਸਤੰਬਰ ਤੋਂ 25 ਸਤੰਬਰ ਤੱਕ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ ਯੂਨੀਅਨ ਜ਼ਿਲ੍ਹਾ ਪਟਿਆਲਾ ਵੱਲੋਂ ਜਸਵਿੰਦਰ ਸੋਜਾ, ਸ਼ੇਰ ਸਿੰਘ ਸਰਹੰਦ, ਭਿੰਦਰ ਘੱਗਾ,ਜਗਤਾਰ ਸਿੰਘ ਨਾਭਾ, ਜੋਗਾ ਸਿੰਘ ਭਾਦਸੋ ਅਤੇ ਨਰੇਸ਼ ਪਟਿਆਲਾ ਦੀ ਅਗਵਾਈ ਹੇਠ ਵਿਸਾਲ ਰੋਸ ਧਰਨਾ ਦਿੱਤਾ ਗਿਆ ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ ਖਰੋਸ਼ ਨਾਲ ਝੰਡੇ ਮਾਟੋ ਤੇ ਬੈਨਰ ਲੈ ਕੇ ਇਸ ਧਰਨੇ ਵਿੱਚ ਪੁੱਜੇ|
ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੈਲੂ ਮਾਜਰਾ ਲਖਵਿੰਦਰ ਖਾਨਪੁਰ,ਰਾਜਿੰਦਰ ਧਾਲੀਵਾਲ, ਮਾਸਟਰ ਮੱਘਰ ਸਿੰਘ,ਬੀਰੂ ਰਾਮ ਤੇ ਭਜਨ ਸਿੰਘ ਰੋਹਟੀ ਨੇ ਕਿਹਾ ਕਿ ਲੋਕਾਂ ਨਾਲ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ ,ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ, ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੰਧ ਤੇ ਲਿਖਿਆ ਨਾ ਪੜ੍ਹਿਆ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਰੋਹ ਦਾ ਟਾਕਰਾ ਕਰਨਾ ਪਵੇਗਾ| ਇਕੱਤਰ ਹੋਏ ਕਾਮਿਆਂ ਨੇ ਮਾਨਯੋਗ ਵਣ ਮੰਡਲ ਅਫਸਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦਫਤਰ ਵੱਲ ਝੰਡਾ ਮਾਰਚ ਕਰਦੇ ਹੋਏ ਮੰਗ ਪੱਤਰ ਐਸ.ਡੀ.ਐਮ ਸਾਹਿਬ ਅਰਵਿੰਦ ਕੁਮਾਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ| ਉਨਾ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਦੋ ਧਿਰੀ ਗੱਲਬਾਤ ਕਰਕੇ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਪੱਕੇ ਨਾ ਕੀਤੇ ਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ, ਤਾਂ 28 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ ਦੇ ਹਲਕਾ ਦਿੜਬਾ ਵਿੱਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ।ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸੁਮੇਲ ਖਾਨ ਭਾਦਸੋਂ,ਸਮਸੇਰ ਸਿੰਘ, ਬਲਕਾਰ ਧਾਮੋਮਾਜਰਾ,ਪਰਮਜੀਤ ਕੌਰ, ਕੁਲਦੀਪ ਕੌਰ,ਕਿਰਨਾ ਨਾਭਾ, ਨਾਜਮਾ ਬੇਗਮ ਨੇ ਸਬੋਧਨ ਕੀਤਾ ,ਇੱਕ ਵੱਖਰੇ ਬਿਆਨ ਰਾਹੀਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ 26 ਸਤੰਬਰ ਨੂੰ ਸਰਕਾਰ ਦੇ ਖਿਲਾਫ ਵੱਖ-ਵੱਖ ਜਗ੍ਹਾ ਤੇ ਵਿਰੋਧ ਦਿਵਸ ਮਨਾਏ ਜਾਣਗੇ ਅਤੇ 2 ਅਕਤੂਬਰ ਨੂੰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆ ਨੂੰ ਭਾਜ ਦੇਣ ਲਈ ਵਿਧਾਨ ਸਭਾ ਚੋਣਾਂ ਦੋਰਾਨ ਹਰਿਆਣਾ ਦੇ ਸਹਿਰ ਅੰਬਾਲਾ ਵਿਖੇ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਜੋ 2 ਅਕਤੂਬਰ ਨੂੰ ਧਰਨਾ ਦੇ ਕੇ ਝੰਡਾ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਫੈਡਰੇਸ਼ਨ ਨਾਲ ਸੰਬੰਧਿਤ ਸੈਂਕੜੇ ਕਾਮੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ।
