ਕਲਸਟਰ ਖੇਡਾਂ ਵਿੱਚ ਤ੍ਰਿਪੜੀ ਸਕੂਲ ਦੀ ਰਹੀ ਝੰਡੀ

ਕਲਸਟਰ ਖੇਡਾਂ ਵਿੱਚ ਤ੍ਰਿਪੜੀ ਸਕੂਲ ਦੀ ਰਹੀ ਝੰਡੀ
ਪਟਿਆਲਾ 24 ਸਤੰਬਰ : ਕਲਸਟਰ ਤ੍ਰਿਪੜੀ ਦੀਆਂ ਖੇਡਾਂ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤਕਰੀਬਨ 450 ਖਿਡਾਰੀਆਂ ਨੇ ਹਿੱਸਾ ਲਿਆ। ਇਹਨਾਂ ਖੇਡਾਂ ਵਿੱਚ ਸਅਸ ਤ੍ਰਿਪੜੀ ਸਕੂਲ ਨੇ ਆਲ ਓਵਰ ਟਰਾਫੀ ਪ੍ਰਾਪਤ ਕੀਤੀ । ਇਹ ਖੇਡਾਂ ਜਿਲ੍ਹਾ ਸਿੱਖਿਆ ਅਫਸਰ (ਐ ਸਿ) ਸ੍ਰੀਮਤੀ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਵਿੱਚ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਬਲਾਕ ਸਿੱਖਿਆ ਅਫਸਰ ਸ੍ਰੀ ਪ੍ਰਿਥੀ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੂੰ, ਪ੍ਰਸਿੱਧ ਸਮਾਜ ਸੇਵਕ ਲਾਲ ਸਿੰਘ ਅਤੇ ਗੌਰਵ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਬਲਾਕ ਖੇਡ ਅਫਸਰ ਅਦਰਸ਼ ਬਾਂਸਲ ਅਤੇ ਬਲਾਕ ਮਿਡ ਡੇ ਮੀਲ ਮੈਨੇਜਰ ਜਸਪਿੰਦਰ ਪਾਲ ਸਿੰਘ ਗਰੇਵਾਲ ਨੇ ਖਿਡਾਰੀਆਂ ਨੂੰ ਵਧੇਰੇ ਪ੍ਰੋਟੀਨ ਵਾਲੇ ਸੰਤੁਲਿਤ ਭੋਜਨ ਲਈ ਪੇ੍ਰਰਿਤ ਕੀਤਾ। ਇਹਨਾਂ ਖੇਡਾਂ ਦੀ ਯੋਜਨਾ ਸੀ.ਐੱਚ.ਟੀ. ਸੁਰੇਸ਼ ਕੁਮਾਰ, ਲਖਵਿੰਦਰ ਸਿੰਘ ਸਟੇਟ ਅਵਾਰਡੀ ਅਤੇ ਖੇਡ ਕਮੇਟੀ ਹਰਮੀਤ ਕੌਰ, ਮੁਕੇਸ਼ ਕੁਮਾਰ, ਹਰਜੀਤ ਕੌਰ, ਰਜਨੀ ਬਾਲਾ, ਮਨਜੀਤ ਕੌਰ, ਸੰਦੀਪ ਕੌਰ ਅਤੇ ਗੁਰਦੀਪ ਕੌਰ ਨੇ ਤਿਆਰ ਕੀਤੀ। ਹੈੱਡ ਟੀਚਰ ਪਲਵਿੰਦਰ ਕੌਰ ਨੇ ਸਾਰਿਆਂ ਦੇ ਧੰਨਵਾਦ ਕੀਤਾ । ਇਨ੍ਹਾਂ ਖੇਡਾਂ ਦੌਰਾਨ ਖੋ—ਖੋ ਮੁੰਡਿਆਂ ਵਿਚੋਂ ਪਹਿਲਾ ਸਥਾਨ ਸ.ਅ.ਸ. ਅਨੰਦ ਨਗਰ ਬੀ ਨੇ ਪ੍ਰਾਪਤ ਕੀਤਾ ਅਤੇ ਦੂਸਰਾ ਸਥਾਨ ਤੇ ਰਹੇ। 25 ਕਿਲੋ ਲੜਕਿਆਂ ਦੀਆਂ ਕੁਸ਼ਤੀਆਂ ਵਿਚੋਂ ਵਿਕਰਮ ਸਅਸ ਡਕੋਤ ਕਲੋਨੀ ਨੇ ਗੋਲਡ ਅਤੇ ਮਨਜੀਤ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। 28 ਕਿਲੋ ਕੁਸ਼ਤੀਆਂ ਵਿੱਚ ਆਦਿਤਿਯ ਸਅਸ ਨਿਊ ਯਾਦਵਿੰਦਰਾ ਨੇ ਗੋਲਡ ਅਤੇ ਇਸੇ ਸਕੂਲ ਦੇ ਕਰਨਦੀਪ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। 32 ਕਿਲੋ ਭਾਗ ਵਿੱਚ ਮੁੰਡਿਆਂ ਦੀਆਂ ਕੁਸ਼ਤੀਆਂ ਵਿੱਚ ਦੀਪਕ ਸ.ਅ.ਗ. ਅਨੰਦ ਨਗਰ ਬੀ ਨੇ ਗੋਲਡ ਜਦੋਂ ਕਿ ਦਕਸ਼ ਸ.ਅ.ਸ. ਨਿਊ ਯਾਦਵਿੰਦਰਾ ਨੇ ਸਿਵਲ ਮੈਡਲ ਪ੍ਰਾਪਤ ਕੀਤਾ। ਰੱਸਾਕਸੀ ਦੇ ਮੁੰਡਿਆਂ ਵਿੱਚ ਸ.ਅ.ਸ. ਤ੍ਰਿਪੜੀ ਪਹਿਲੇ ਸਥਾਨ ਤੇ ਰਿਹਾ ਜਦੋਂ ਕਿ ਸੰਤ ਇੰਦਰਦਾਸ ਪਬਲਿਕ ਸਕੂਲ ਦੂਜੇ ਸਥਾਨ ਤੇ ਰਿਹਾ। ਨਿਊ ਯਾਦਵਿੰਦਰਾ 100 ਮੀਟਰ ਮੁੰਡਿਆਂ ਵਿੱਚ ਅਜੀਤ ਸ.ਅ.ਸ. ਤ੍ਰਿਪੜੀ ਨੇ ਗੋਲਡ ਮੈਡਲ ਜਦੋਂ ਕਿ ਕਰਨਦੀਪ ਸ.ਅ.ਸ ਕਲੋਨੀ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ।
200 ਮੀਟਰ ਮੁੰਡਿਆਂ ਵਿੱਚ ਦੀਪਕ ਸ.ਅ.ਸ. ਅਨੰਦ ਨਗਰ ਨੇ ਗੋਲਡ ਅਤੇ ਤਾਜਵੀਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਨੇ ਸਿਲਵਰ, 400 ਮੀਟਰ ਮੁੰਡਿਆਂ ਵਿਚੋਂ ਰਿਤਿਕ ਬਾਬੂ ਸ.ਅ.ਸ. ਅਨੰਦ ਨਗਰ ਬੀ ਨੇ ਸਿਲਵਰ, 400 ਮੀਟਰ ਕੁੜੀਆਂ ਵਿਚੋਂ ਵੈਸਨਵੀ ਸੰਤ ਇੰਦਰ ਦਾਸ ਪਬਲਿਕ ਸਕੂਲ ਨੇ ਗੋਲਡ ਮੈਡਲ ਜਦੋਂ ਕਿ ਜਸ਼ਨਦੀਪ ਕੌਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਨੇ ਸਿਲਵਰ ਮੈਡਲ, 100 ਮੀਟਰ ਕੁੜੀਆਂ ਵਿੱਚ ਸ.ਅ.ਸ. ਤ੍ਰਿਪੜੀ ਦੀ ਰਿਆਨ ਨੇ ਗੋਲਡ ਮੈਡਲ ਜਦੋਂ ਕਿ ਸੰਤ ਇੰਦਰ ਦਾਸ ਪਬਲਿਕ ਸਕੂਲ ਦੀ ਜੈ ਨਿਵਾਸ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ।
ਯੋਗਾ ਮੁੰਡਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਹਿਲੇ ਸਥਾਨ ਤੇ ਰਿਹਾ ਜਦੋਂ ਕਿ ਸੋਨੀ ਪਬਲਿਕ ਸਕੂਲ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ। ਯੋਗਾ ਕੁੜੀਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਹਿਲੇ ਸਥਾਨ ਤੇ ਰਿਹਾ। ਖੋ—ਖੋ ਕੁੜੀਆਂ ਵਿੱਚ ਸਅਸ ਅਨੰਦ ਨਗਰ ਪਹਿਲੇ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ ਕਬੱਡੀ ਵਿੱਚ ਸ.ਅ.ਸ. ਤ੍ਰਿਪੜੀ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਰਿਲੇ ਰੇਸ ਮੁੰਡਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਨੇ ਪਹਿਲਾਂ ਸਥਾਨ ਜਦੋਂ ਕਿ ਸ.ਅ.ਸ. ਤ੍ਰਿਪੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
