ਰਾਜਸਥਾਨ ਦੇ ਜੈਸਲਮੇਰ ਜਿ਼ਲ੍ਹੇ ਵਿੱਚ ਡਿੱਗਿਆ ਅਸਮਾਨ ਤੋਂ ਇੱਕ ਸ਼ੱਕੀ ਗੁਬਾਰਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 24 September, 2024, 12:57 PM

ਰਾਜਸਥਾਨ ਦੇ ਜੈਸਲਮੇਰ ਜਿ਼ਲ੍ਹੇ ਵਿੱਚ ਡਿੱਗਿਆ ਅਸਮਾਨ ਤੋਂ ਇੱਕ ਸ਼ੱਕੀ ਗੁਬਾਰਾ
ਰਾਜਸਥਾਨ : ਰਾਜਸਥਾਨ ਦੇ ਜੈਸਲਮੇਰ ਜਿ਼ਲ੍ਹੇ ਵਿੱਚ ਅਸਮਾਨ ਤੋਂ ਇੱਕ ਸ਼ੱਕੀ ਗੁਬਾਰਾ ਡਿੱਗਣ ਤੋਂ ਬਾਅਦ ਹਲਚਲ ਮਚ ਗਈ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸ਼ੱਕੀ ਗੁਬਾਰਾ ਸਰਹੱਦ ਪਾਰ ਤੋਂ ਆਇਆ ਹੈ। ਗੁਬਾਰੇ ਵਿੱਚ ਐਂਟੀਨਾ ਅਤੇ ਮਸ਼ੀਨਾ ਲੱਗੀ ਹੋਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਦਹਿਸ਼ਤ ਵਿਚ ਹਨ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ। ਘਟਨਾ ਤੋਂ ਬਾਅਦ ਖੁਫੀਆ ਏਜੰਸੀਆਂ ਸਰਗਰਮ ਹੋ ਗਈਆਂ ਹਨ । ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਮਹੀਨੇ ਵਿੱਚ ਵੀ ਇੱਕ ਪਾਕਿਸਤਾਨੀ ਗੁਬਾਰਾ ਮਿਲਿਆ ਸੀ । ਜਿ਼ਲੇ ਦੇ ਮੋਹਨਗੜ੍ਹ ਥਾਣਾ ਖੇਤਰ ਦੇ ਬੀਰਮਾ ਕਨੋਦ ਪਿੰਡ ਨੇੜੇ ਇਕ ਖੇਤ ‘ਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਲਿਖਿਆ ਹੋਇਆ ਗੁਬਾਰਾ ਮਿਲਿਆ ਸੀ। ਖੇਤ ਮਾਲਕ ਅਤੇ ਨੇੜਲੇ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ। ਸੂਚਨਾ ਮਿਲਣ ’ਤੇ ਮੋਹਨਗੜ੍ਹ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ। ਗੁਬਾਰਾ ਹਰੇ ਅਤੇ ਚਿੱਟੇ ਰੰਗ ਦਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਗੁਬਾਰੇ ਅਤੇ ਟੈਗ ਵਾਲੇ ਪੰਛੀ ਸਰਹੱਦ ਪਾਰ ਤੋਂ ਸਰਹੱਦੀ ਇਲਾਕਿਆਂ ਵਿੱਚ ਨਜ਼ਰ ਆਉਂਦੇ ਰਹਿੰਦੇ ਹਨ।