ਯੂ. ਪੀ. ਐਸ. ਟੀ. ਐਫ. ਨੇ ਕੀਤਾ ਅਪਰਾਧੀ ਅਨੁਜ ਪ੍ਰਤਾਪ ਸਿੰਘ ਦਾ ਐਨਕਾਊਂਟਰ

ਯੂ. ਪੀ. ਐਸ. ਟੀ. ਐਫ. ਨੇ ਕੀਤਾ ਅਪਰਾਧੀ ਅਨੁਜ ਪ੍ਰਤਾਪ ਸਿੰਘ ਦਾ ਐਨਕਾਊਂਟਰ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਐਸ. ਟੀ. ਐਫ. ਨੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਇੱਕ ਜਿਊਲਰਜ਼ ਦੀ ਦੁਕਾਨ ਉਤੇ ਦਿਨ-ਦਿਹਾੜੇ ਲੁੱਟ ਦੇ ਮਾਮਲੇ ਵਿਚ ਐਨਕਾਊਂਟਰ ਦੌਰਾਨ ਇੱਕ ਹੋਰ ਅਪਰਾਧੀ ਅਨੁਜ ਪ੍ਰਤਾਪ ਸਿੰਘ ਨੂੰ ਮਾਰ ਮੁਕਾਇਆ ਹੈ, ਜਿਸ ਉਤੇ 1 ਲੱਖ ਰੁਪਏ ਦਾ ਇਨਾਮ ਸੀ। ਇਸ ਤੋਂ ਪਹਿਲਾਂ 5 ਸਤੰਬਰ ਨੂੰ ਪੁਲਸ ਨੇ ਇੱਕ ਹੋਰ ਦੋਸ਼ੀ ਮੰਗੇਸ਼ ਯਾਦਵ ਨੂੰ ਵੀ ਮੁਕਾਬਲੇ ਮਾਰ ਦਿੱਤਾ ਸ ੀ। ਇੰਨਾ ਹੀ ਨਹੀਂ, ਅਜੈ ਯਾਦਵ ਉਰਫ ਡੀਐਮ ਨੂੰ 20 ਸਤੰਬਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ। ਅਨੁਜ ਪ੍ਰਤਾਪ ਸਿੰਘ ਭਰਤ ਜੀ ਜਵੈਲਰਜ਼ ਉਤੇ ਹੋਈ 1 ਕਰੋੜ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ‘ਚ ਫਰਾਰ ਸੀ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਅਮੇਠੀ ਜ਼ਿਲ੍ਹੇ ਦੇ ਮੋਹਨਗੰਜ ਥਾਣਾ ਖੇਤਰ ਦੇ ਜੌਨਪੁਰ ਨਿਵਾਸੀ ਅਨੁਜ ਪ੍ਰਤਾਪ ਸਿੰਘ ਖਿਲਾਫ ਕੁੱਲ ਦੋ ਮਾਮਲੇ ਦਰਜ ਹਨ। ਉਸ ਖ਼ਿਲਾਫ਼ ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀ ਲੁੱਟ ਅਤੇ ਸੁਲਤਾਨਪੁਰ ਦੇ ਕੋਤਵਾਲੀ ਨਗਰ ਵਿੱਚ ਗਹਿਣਿਆਂ ਦੀ ਲੁੱਟ (ਸੁਲਤਾਨਪੁਰ ਲੁੱਟ ਕੇਸ) ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ। 28 ਅਗਸਤ ਨੂੰ ਸੁਲਤਾਨਪੁਰ ਦੇ ਕੋਤਵਾਲੀ ਨਗਰ ਥਾਣਾ ਖੇਤਰ ਦੇ ਚੌਕ ਠੇਠੜੀ ਬਾਜ਼ਾਰ ਸਥਿਤ ਸਰਾਫਾ ਕਾਰੋਬਾਰੀ ਭਰਤ ਸੋਨੀ ਦੇ ਘਰ ਲੁੱਟ ਦੀ ਵਾਰਦਾਤ ਹੋਈ ਸੀ। ਜੌਨਪੁਰ ਨਿਵਾਸੀ ਮੰਗੇਸ਼ ਯਾਦਵ ਦੇ ਖਿਲਾਫ ਜੌਨਪੁਰ, ਸੁਲਤਾਨਪੁਰ ਅਤੇ ਪ੍ਰਤਾਪਗੜ੍ਹ ‘ਚ ਡਕੈਤੀ, ਚੋਰੀ ਆਦਿ ਵਰਗੇ ਗੰਭੀਰ ਮਾਮਲੇ ਦਰਜ ਹਨ। ਉਸ ਵਿਰੁੱਧ 2022 ਵਿਚ ਸੁਲਤਾਨਪੁਰ ਦੇ ਕਰੌਂਦੀਕਲਾ ਥਾਣੇ ਵਿਚ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਲਤਾਨਪੁਰ ਡਕੈਤੀ ਮਾਮਲੇ ‘ਚ ਉਸ ਦਾ ਨਾਂ ਸਾਹਮਣੇ ਆਉਣ ‘ਤੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ।
