ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਤੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਦਾ ਸੁਪਨਾ ਪੂਰਾ ਕਰੇਗੀ ਹਿਮਾਚਲ ਸਰਕਾਰ ਦੀ ਡਾਕਟਰ ਵਾਈਐਸ ਪਰਮਾਰ ਲੋਨ ਸਕੀਮ ਯੋਜਨਾ
ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਤੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਦਾ ਸੁਪਨਾ ਪੂਰਾ ਕਰੇਗੀ ਹਿਮਾਚਲ ਸਰਕਾਰ ਦੀ ਡਾਕਟਰ ਵਾਈਐਸ ਪਰਮਾਰ ਲੋਨ ਸਕੀਮ ਯੋਜਨਾ
ਸਿ਼ਮਲਾ : ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੰੁ ਸਿ਼ਮਲਾ ਵਿਚ ਮੌਜੂਦ ਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਡਾਕਟਰ ਵਾਈ. ਐਸ. ਪਰਮਾਰ ਲੋਨ ਸਕੀਮ ਤਹਿਤ ਮਦਦ ਕਰਨਗੇ, ਜਿਸ ਲਈ ਰਾਜ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਸਿੱਖਿਆ ਵਿਭਾਗ ਇਸ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਜਾਰੀ ਕਰੇਗਾ।ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿੱਤੀ ਸਾਲ 2023-24 ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਲਈ ਡਾ. ਵਾਈ.ਐਸ. ਪਰਮਾਰ ਵਿਦਿਆਰਥੀ ਕਰਜ਼ਾ ਯੋਜਨਾ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਹਿਮਾਚਲੀ ਦੇ ਯੋਗ ਵਿਦਿਆਰਥੀਆਂ ਨੂੰ ਸਿਰਫ਼ ਇੱਕ ਫੀਸਦੀ ਵਿਆਜ ਦਰ ‘ਤੇ ਵਿਦਿਅਕ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ।ਇਸ ਵਿੱਚ ਟਿਊਸ਼ਨ ਫੀਸ, ਰਿਹਾਇਸ਼, ਕਿਤਾਬਾਂ ਅਤੇ ਹੋਰ ਸਬੰਧਤ ਖਰਚੇ ਸ਼ਾਮਲ ਹਨ। ਇਸ ਸਕੀਮ ਲਈ ਵਿਦਿਆਰਥੀ ਬੈਂਕ ਤੋਂ 20 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਹੇਠ ਫੰਡ ਸਥਾਪਤ ਕੀਤਾ ਜਾਵੇਗਾ।ਇਸ ਸਕੀਮ ਤਹਿਤ ਡਿਪਲੋਮਾ ਅਤੇ ਇੰਜੀਨੀਅਰਿੰਗ, ਮੈਡੀਸਨ, ਮੈਨੇਜਮੈਂਟ, ਨਰਸਿੰਗ, ਫਾਰਮੇਸੀ, ਲਾਅ ਤੋਂ ਇਲਾਵਾ ਆਈ.ਟੀ.ਆਈ. ਅਤੇ ਪੀ. ਐੱਚ. ਡੀ. ਵਰਗੇ ਵੋਕੇਸ਼ਨਲ ਅਤੇ ਤਕਨੀਕੀ ਸਿੱਖਿਆ ਨਾਲ ਸਬੰਧਤ ਕੋਰਸ ਕਰਨ ਵਾਲੇ ਵਿਦਿਆਰਥੀ ਇਸ ਦਾ ਲਾਭ ਲੈ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਸ਼ਿਕਾਇਤ ਨਿਵਾਰਣ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ।ਬਹੁਤ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਕਈ ਵਿਦੇਸ਼ੀ ਸੰਸਥਾਵਾਂ ਵਜ਼ੀਫੇ ਦਿੰਦੀਆਂ ਹਨ, ਪਰ ਆਰਥਿਕ ਤੰਗੀ ਕਾਰਨ ਉਹ ਵਿਦੇਸ਼ਾਂ ਵਿੱਚ ਰਹਿਣ ਲਈ ਯਾਤਰਾ ਫੀਸਾਂ ਅਤੇ ਪ੍ਰਬੰਧਾਂ ਦਾ ਭੁਗਤਾਨ ਕਰਨ ਤੋਂ ਅਸਮਰੱਥ ਹਨ। ਸਕਾਲਰਸ਼ਿਪ ਸਿਰਫ ਪੜ੍ਹਾਈ ਲਈ ਉਪਲਬਧ ਹੈ. ਸਰਕਾਰ ਦੀ ਇਹ ਲੋਨ ਸਕੀਮ ਅਜਿਹੇ ਵਿਦਿਆਰਥੀਆਂ ਦੀ ਮਦਦ ਕਰੇਗੀ।