ਮੁੰਬਈ ਜਾ ਰਹੀ ਰੇਲਗੱਡੀ `ਚ ਸੱਪ ਦਿਸਦਿਆਂ ਹੀ ਯਾਤਰੀ ਸੀਟ ਛੱਡ ਭੱਜੇ
ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 11:39 AM

ਮੁੰਬਈ ਜਾ ਰਹੀ ਰੇਲਗੱਡੀ `ਚ ਸੱਪ ਦਿਸਦਿਆਂ ਹੀ ਯਾਤਰੀ ਸੀਟ ਛੱਡ ਭੱਜੇ
ਮੁੰਬਈ : ਰੇਲਗੱਡੀ ਵਿਚ ਸਵਾਰ ਮੁਸਾਫਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਪਰਲੇ ਪਾਸੇ ਦੀ ਬਰਥ `ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇਕ ਲੰਮਾ ਸੱਪ ਲਿਪਟਿਆ ਹੋਇਆ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਇਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈੱਸ `ਚ ਵਾਪਰੀ। ਕੋਚ ਨੰਬਰ ਜੀ-17 `ਚ ਸੱਪ ਨੂੰ ਦੇਖ ਕੇ ਦਹਿਸ਼ਤ ਫੈਲ ਗਈ। ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉਧਰ ਭਜਣ ਲਗੇ ।
