ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸੈਂਕੜਿਆਂ ਦੀ ਗਿਣਤੀ ਚ 26 ਸਤੰਬਰ ਦੀ ਰੈਲੀ ਚ ਸ਼ਾਮਲ ਹੋਣਗੇ

ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 04:48 PM

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਸੈਂਕੜਿਆਂ ਦੀ ਗਿਣਤੀ ਚ 26 ਸਤੰਬਰ ਦੀ ਰੈਲੀ ਚ ਸ਼ਾਮਲ ਹੋਣਗੇ
ਪਟਿਆਲਾ :ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀ ਭਰਵੀਂ ਮੀਟਿੰਗ ਸ੍ਰੀ ਰਾਜੇਸ਼ ਕੁਮਾਰ ਗੋਲੂ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਰਜਿੰਦਰਾ ਹਸਪਤਾਲ ਵਿਖੇ ਹੋਈ, ਜਿਸ ਵਿੱਚ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਅਤੇ ਬਲਜਿੰਦਰ ਸਿੰਘ ਸੂਬਾ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ,ਇਸ ਮੀਟਿੰਗ ਵਿੱਚ ਆਪ ਸਰਕਾਰ ਵੱਲੋਂ ਆਪਣੇ ਪੌਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮੁਲਾਜ਼ਮ, ਪੈਨਸ਼ਨਰ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਅਸਫਲ ਰਹਿਣ ਅਤੇ ਸਿਹਤ ਮੰਤਰੀ ਵੱਲੋਂ ਵਿਭਾਗ ਵਿਚਲੀਆਂ ਵੱਖ ਵੱਖ ਕੈਟਾਗਰੀਆਂ ਦੀਆਂ ਮੰਗਾਂ ਸੁਣਨ ਦਾ ਸਮਾਂ ਨਾਂ ਦੇਣ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਰੱਖੀ ਗਈ ਰੈਲੀ ਅਤੇ ਮੁਜ਼ਾਹਰੇ ਸਬੰਧੀ ਆਗੂਆਂ ਵੱਲੋਂ ਦੱਸਿਆ ਗਿਆ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਇਸ ਰੈਲੀ ਦੌਰਾਨ ਜਿਥੇ ਸਿਹਤ ਵਿਭਾਗ, ਖ਼ੌਜ ਅਤੇ ਮੈਡੀਕਲ ਸਿੱਖਿਆ ਵਿਭਾਗ ਨਾਲ਼ ਸਬੰਧਤ ਮੰਗਾਂ ਦੇ ਨਾਲ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਵੀ ਸ਼ਾਮਲ ਹੋਣਗੀਆਂ, ਰੈਲੀ ਉਪਰੰਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਘਰ ਵੱਲ ਮਾਰਚ ਹੋਵੇਗਾ ਇਸ ਤੋਂ ਇਲਾਵਾ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ 2 ਅਕਤੂਬਰ ਨੂੰ ਇੱਕ ਝੰਡਾ ਮਾਰਚ ਅੰਬਾਲਾ (ਹਰਿਆਣਾ) ਵਿਖੇ ਕੀਤਾ ਜਾਣਾ ਹੈ ਜਿਸ ਵਿੱਚ ਪੰਜਾਬ ਵਿਚਲੀ ਆਪ ਸਰਕਾਰ ਦਾ ਕੱਚਾ ਚਿੱਠਾ ਹਰਿਆਣਵੀਆਂ ਦੇ ਸਨਮੁੱਖ ਰੱਖਿਆ ਜਾਵੇਗਾ ਇਸ ਐਕਸ਼ਨ ਵਿਚ ਵੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ 1680 ਵੱਲੋਂ ਪਟਿਆਲਾ ਤੋਂ ਸਾਥੀ ਪੂਰੀ ਜ਼ਿੰਮੇਵਾਰੀ ਨਾਲ ਸ਼ਾਮਲ ਹੋਣਗੇ, ਉਪਰੰਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਰਾਜੇਸ਼ ਕੁਮਾਰ ਗੋਲੂ ਨੇ ਬਾਹਰੋਂ ਆਈ ਸੀਨੀਅਰ ਲੀਡਰਸ਼ਿਪ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਦੋਹਾਂ ਐਕਸ਼ਨਾਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਜਗਮੋਹਨ ਸਿੰਘ ਨੌਲੱਖਾ, ਰਾਮ ਕਿਸ਼ਨ, ਰਾਕੇਸ਼ ਕੁਮਾਰ ਕਲਿਆਣ, ਕੰਵਲਜੀਤ ਸਿੰਘ ਚੁੰਨੀ, ਮੋਧਨਾਥ ਸ਼ਰਮਾ, ਪ੍ਰਕਾਸ਼ ਸਿੰਘ ਲੁਬਾਣਾ, ਨਿਸ਼ਾ ਰਾਣੀ, ਗੀਤਾ , ਮਾਧੋ ਲਾਲ, ਵੇਦ ਪ੍ਰਕਾਸ਼ , ਵਿਜੇ ਸੰਗਰ ਕਾਰਪੋਰੇਸ਼ਨ, ਮੰਗਤ ਕਲਿਆਣ, ਮੱਖਣ ਸਿੰਘ, ਮਾਸਟਰ ਮੱਘਰ ਸਿੰਘ, ਮੇਘੂ ਰਾਮ, ਲਖਵੀਰ ਸਿੰਘ, ਰਾਮ ਪ੍ਰਸਾਦ ਸਹੋਤਾ, ਅਰੁਨ ਕੁਮਾਰ, ਅਜੇ ਕੁਮਾਰ ਸੀਪਾ, ਸਤਨਾਮ ਸਿੰਘ, ਸੁਰਿੰਦਰਪਾਲ ਦੁੱਗਲ, ਨਰੇਸ਼ ਗਾਟ, ਅਮਰੀਕ ਸਿੰਘ, ਆਦਿ ਹਾਜ਼ਰ ਸਨ ।