ਥਾਣਾ ਘਨੌਰ 'ਚ ਕੁੱਟਮਾਰ ਦਾ ਮਾਮਲਾ ਦਰਜ, 4 ਵਿਅਕਤੀ ਨਾਮਜ਼ਦ

ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 04:18 PM

ਥਾਣਾ ਘਨੌਰ ‘ਚ ਕੁੱਟਮਾਰ ਦਾ ਮਾਮਲਾ ਦਰਜ, 4 ਵਿਅਕਤੀ ਨਾਮਜ਼ਦ
ਘਨੌਰ, 23 ਸਤੰਬਰ : ਥਾਣਾ ਘਨੌਰ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ । ਥਾਣਾ ਘਨੌਰ ਪੁਲਿਸ ਕੋਲ ਸ਼ਿਕਾਇਤਕਰਤਾ ਸੰਗਤ ਰਾਮ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਜਮੀਤਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 13 ਸਤੰਬਰ ਨੂੰ ਰਾਤ ਦੇ ਸਮੇਂ ਸੁੱਚਾ, ਪ੍ਰੀਤਮ ਸਿੰਘ ਪੁੱਤਰ ਸੁੱਚਾ ਸਿੰਘ, ਅੰਗਰੇਜ ਸਿੰਘ ਪੁੱਤਰ ਜੰਗ ਸਿੰਘ, ਕੀਮਤ ਸਿੰਘ ਪੁੱਤਰ ਹਰਨੇਕ ਸਿੰਘ ਨੇ ਮੇਰੀ ਘਰ ਦੇ ਬਾਹਰ ਗਲੀ ਵਿੱਚ ਘੇਰ ਕੇ ਕੁੱਟਮਾਰ ਕੀਤੀ ਗਈ। ਜਦੋ ਮੇਰਾ ਪਿਤਾ ਮੈਨੂੰ ਛੁਡਾਉਣ ਲਈ ਆਇਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਸੁੱਚਾ, ਪ੍ਰੀਤਮ ਸਿੰਘ ਪੁੱਤਰ ਸੁੱਚਾ ਸਿੰਘ, ਅੰਗਰੇਜ ਸਿੰਘ ਪੁੱਤਰ ਜੰਗ ਸਿੰਘ, ਕੀਮਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀਆਨ ਪਿੰਡ ਜਮੀਤਗੜ੍ਹ ਖਿਲਾਫ ਧਾਰਾ 115 (2), 126 (2), 3 (5) ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।