ਯੂ. ਪੀ. ਐਸ. ਸੀ. ਦੀ ਮੁੱਖ ਪ੍ਰੀਖਿਆ ਵਿਚ ਬੈਠਣ ਵਾਲੇ ਦੀਪਕ ਦੀ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 12:58 PM

ਯੂ. ਪੀ. ਐਸ. ਸੀ. ਦੀ ਮੁੱਖ ਪ੍ਰੀਖਿਆ ਵਿਚ ਬੈਠਣ ਵਾਲੇ ਦੀਪਕ ਦੀ ਹੋਈ ਮੌਤ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਤਿਆਰੀ ਕਰ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਦੌਸਾ ਦੇ ਨਿਵਾਸੀ ਦੀਪਕ ਨੇ ਯੂ. ਪੀ. ਐਸ. ਸੀ. (ਪ੍ਰੀਲਿਮਜ)਼ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ ਤੇ ਉਸਨੇ ਯੂ. ਪੀ. ਐਸ. ਸੀ. ਦੀ ਮੁੱਖ ਪ੍ਰੀਖਿਆ `ਚ ਬੈਠਣਾ ਸੀ।ਜਾਣਕਾਰੀ ਅਨੁਸਾਰ ਮ੍ਰਿਤਕ 11 ਸਤੰਬਰ ਤੋਂ ਲਾਪਤਾ ਵੀ ਸੀ ਦੇ ਕੋਲ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ।
ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਦੀਪਕ, ਜਿਸ ਨੇ ਯੂਪੀਐਸਸੀ ਪ੍ਰੀਲਿਮਜ਼ ਪ੍ਰੀਖਿਆ ਪਾਸ ਕੀਤੀ ਸੀ। ਉਸ ਨੇ ਖੁਦਕੁਸ਼ੀ ਕੀਤੀ ਜਾਂ ਫਿਰ ਕਿਸੇ ਨੇ ਦੀਪਕ ਦਾ ਕਤਲ ਕੀਤਾ ਹੈ ਅਤੇ ਫਿਰ ਲਾਸ਼ ਨੂੰ ਜੰਗਲ ’ਚ ਦਰੱਖਤ ’ਤੇ ਲਟਕਾ ਦਿੱਤਾ। ਹਾਲਾਂਕਿ ਜਦੋਂ ਪੁਲਿਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਤਲਾਸ਼ੀ ਲਈ ਤਾਂ ਦੇਖਿਆ ਕਿ ਦੀਪਕ ਇਕੱਲਾ ਹੀ ਜੰਗਲ ਵੱਲ ਜਾ ਰਿਹਾ ਸੀ।