ਸੇਬੀ ਨੇ ਦਿੱਤੀ ਹੁੰਡਾਈ ਮੋਟਰ ਇੰਡੀਆ ਦੇ 25 ਹਜ਼ਾਰ ਕਰੋੜ, ਸਵਿਗੀ ਦੇ 10 ਹਜ਼ਾਰ ਕਰੋੜ ਰੁਪਏ ਦੇ ਆਈ. ਪੀ. ਓਜ. ਨੂੰ ਮਨਜ਼ੂਰੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 25 September, 2024, 06:54 PM

ਸੇਬੀ ਨੇ ਦਿੱਤੀ ਹੁੰਡਾਈ ਮੋਟਰ ਇੰਡੀਆ ਦੇ 25 ਹਜ਼ਾਰ ਕਰੋੜ, ਸਵਿਗੀ ਦੇ 10 ਹਜ਼ਾਰ ਕਰੋੜ ਰੁਪਏ ਦੇ ਆਈ. ਪੀ. ਓਜ. ਨੂੰ ਮਨਜ਼ੂਰੀ
ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਾਈ ਦੀ ਭਾਰਤੀ ਇਕਾਈ ਅਤੇ ਡਿਲਿਵਰੀ ਕੰਪਨੀ ਸਵਿਗੀ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀਓ) ਨੂੰ ਫਲੋਟ ਕਰਨ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਸ਼ੁਰੂਆਤੀ ਸ਼ੇਅਰ ਵਿਕਰੀ ਰਾਹੀਂ ਘੱਟੋ-ਘੱਟ 3 ਅਰਬ ਡਾਲਰ (ਲਗਭਗ 25,000 ਕਰੋੜ ਰੁਪਏ) ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਸਵਿਗੀ ਦੇ ਆਈਪੀਓ ਲਈ 10,000 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨ ਲਗਾਇਆ ਗਿਆ ਹੈ।
