ਅੰਬਾਲਾ ਛਾਉਣੀ ਨਾਗਰਿਕ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਹੋ ਕੇ ਵਿਅਕਤੀ ਨੇ ਦੂਸਰੇ ਵਿਅਕਤੀ ਦਾ ਕਤਲ

ਅੰਬਾਲਾ ਛਾਉਣੀ ਨਾਗਰਿਕ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਹੋ ਕੇ ਵਿਅਕਤੀ ਨੇ ਦੂਸਰੇ ਵਿਅਕਤੀ ਦਾ ਕਤਲ
ਅੰਬਾਲਾ : ਹਰਿਆਣਾ ਦੇ ਅੰਬਾਲਾ ਛਾਉਣੀ ਨਾਗਰਿਕ ਹਸਪਤਾਲ ਦੇ ਐਮਰਜੈਂਸੀ ਵਾਰਡ `ਚ ਚਾਕੂਆਂ ਨਾਲ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਤੇ ਹਮਲਾ ਕਰੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਦੱਸਣਯੋਗ ਹੈ ਕਿ ਸ਼ਾਹਪੁਰ ਵਾਸੀ ਅਮਰੀਕ ਸਿੰਘ ਪਿੰਡ ਤੋਂ ਪਤਨੀ ਅਤੇ ਆਪਣੀ ਧੀ ਨਾਲ ਕਿਧਰੇ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਦੇ ਕੁਝ ਨੌਜਵਾਨਾਂ ਨੇ ਅਮਰੀਕ `ਤੇ ਹਮਲਾ ਕਰ ਦਿੱਤਾ। ਜਦੋਂ ਉਹ ਇਸ ਦੀ ਸ਼ਿਕਾਇਤ ਪੁਲਸ ਨੂੰ ਦੇਣ ਪਹੁੰਚੇ ਤਾਂ ਪੁਲਸ ਨੇ ਮੈਡੀਕਲ ਕਰਵਾਉਣ ਲਈ ਕਿਹਾ। ਜਦੋਂ ਅਮਰੀਕ ਸਿੰਘ ਮੈਡੀਕਲ ਕਰਵਾਉਣ ਸ਼ਹਿਰ ਦੇ ਨਾਗਰਿਕ ਹਸਪਤਾਲ ਪਹੁੰਚਿਆ ਤਾਂ ਇਸ ਦੌਰਾਨ ਹਮਲਾਵਰ ਸਿਵਲ ਹਸਪਤਾਲ ਪਹੁੰਚ ਗਏ ਅਤੇ ਐਮਰਜੈਂਸੀ ਵਾਰਡ ਵਿਚ ਹੀ ਹਮਲਾਵਰਾਂ ਨੇ ਅਮਰੀਕ `ਤੇ ਚਾਕੂਆਂ ਨਾਲ ਵਾਰ ਕਰ ਦਿੱਤੇ। ਹਮਲਾਵਰਾਂ ਵਲੋਂ ਇਕ ਵਾਰ ਗਰਦਨ ਅਤੇ ਦੂਜਾ ਢਿੱਡ `ਤੇ ਕੀਤਾ ਗਿਆ । ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਅਸੀਂ ਆਪਣੀ ਬੱਚੀ ਲਈ ਟੀ-ਸ਼ਰਟ ਲੈਣ ਕੈਂਟ ਆਏ ਹੋਏ ਸੀ। ਅਸੀਂ ਟੀ-ਸ਼ਰਟ ਲੈ ਕੇ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਪਤੀ `ਤੇ ਹਮਲਾ ਕਰ ਦਿੱਤਾ। ਅਸੀਂ ਥਾਣੇ ਪਹੁੰਚੇ ਤਾਂ ਪੁਲਸ ਵਾਲਿਆਂ ਨੇ ਕਿਹਾ ਕਿ ਪਹਿਲਾਂ ਹਸਪਤਾਲ ਜਾ ਕੇ ਮੈਡੀਕਲ ਕਰਵਾਓ। ਇਸ ਤੋਂ ਬਾਅਦ ਅਸੀਂ ਮੈਡੀਕਲ ਕਰਵਾਉਣ ਇੱਥੇ ਪਹੁੰਚੇ ਤਾਂ ਫਿਰ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਦੋ ਥਾਵਾਂ ਮੇਰੇ ਢਿੱਡ ਅਤੇ ਗਰਦਨ `ਤੇ ਮੇਰੇ ਪਤੀ ਨੂੰ ਚਾਕੂ ਮਾਰ ਦਿੱਤਾ। ਔਰਤ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਪਤੀ ਨੂੰ ਚਾਕੂ ਮਾਰਿਆ ਗਿਆ ਸੀ, ਉਸ ਸਮੇਂ ਘਟਨਾ ਵਾਲੀ ਥਾਂ `ਤੇ ਲੋਕ ਮੌਜੂਦ ਸਨ। ਉਹ ਕਿਸੇ ਵੀ ਦੋਸ਼ੀ ਨੂੰ ਨਹੀਂ ਜਾਣਦੀ ਹੈ ਪਰ ਕਈ ਦਿਨ ਪਹਿਲਾਂ ਉਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
