ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਭੇਜਿਆ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸ ਦੇ ਠਿਕਾਣਿਆਂ ਬਾਰੇ ਨੋਟਿਸ
ਦੁਆਰਾ: Punjab Bani ਪ੍ਰਕਾਸ਼ਿਤ :Thursday, 26 September, 2024, 11:50 AM

ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਭੇਜਿਆ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸ ਦੇ ਠਿਕਾਣਿਆਂ ਬਾਰੇ ਨੋਟਿਸ
ਨਵੀਂ ਦਿੱਲੀ : ਕੁਸ਼ਤੀ ਤੋਂ ਸੰਨਿਆਸ ਲੈ ਚੁੱਕੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਸ ਦੇ ਠਿਕਾਣਿਆਂ ਬਾਰੇ ਨੋਟਿਸ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਭੇਜਿਆ ਹੈ । ਦੱਸਣਯੋਗ ਹੈ ਕਿ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਨਮੂਨਾ ਇਕੱਠਾ ਕਰਨ ਦੀ ਮਿਤੀ `ਤੇ ਉਸ ਨੂੰ ਪਹਿਲਾਂ ਤੋਂ ਘੋਸ਼ਿਤ ਕੀਤੇ ਸਥਾਨ `ਤੇ ਨਹੀਂ ਪਾਇਆ ਗਿਆ ਸੀ । ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਅਧਿਕਾਰੀ ਕਥਿਤ ਤੌਰ `ਤੇ 9 ਸਤੰਬਰ ਨੂੰ ਹਰਿਆਣਾ ਦੇ ਖਰਖੋਦਾ ਸਥਿਤ ਵਿਨੇਸ਼ ਦੇ ਘਰ ਪਹੁੰਚੇ ਸਨ। ਹਾਲਾਂਕਿ, ਉਹ ਆਪਣੇ ਡੋਪ ਸੈਂਪਲ ਦੇਣ ਲਈ ਉਪਲਬਧ ਨਹੀਂ ਸੀ। ਨਤੀਜੇ ਵਜੋਂ, ਡੋਪਿੰਗ ਵਿਰੋਧੀ ਏਜੰਸੀ ਨੇ ਉਸ ਨੂੰ ਨੋਟਿਸ ਭੇਜ ਕੇ 14 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਹੈ ।
