ਕੇਂਦਰ ਸਰਕਾਰ ਕੀਤੀ ਐੱਮ ਐੱਸ ਪੀ ਸਬੰਧੀ ਚਿੰਤਾਵਾਂ ਸਣੇ ਹੋਰ ਮੁੱਦਿਆਂ ’ਤੇ ਚਰਚਾ ਹੱਲ ਲਈ ਕਿਸਾਨਾਂ ਨਾਲ ਗੱਲਬਾਤ ਦੀ ਸ਼ੁਰੂਆਤ

ਦੁਆਰਾ: Punjab Bani ਪ੍ਰਕਾਸ਼ਿਤ :Tuesday, 24 September, 2024, 07:45 PM

ਕੇਂਦਰ ਸਰਕਾਰ ਕੀਤੀ ਐੱਮ ਐੱਸ ਪੀ ਸਬੰਧੀ ਚਿੰਤਾਵਾਂ ਸਣੇ ਹੋਰ ਮੁੱਦਿਆਂ ’ਤੇ ਚਰਚਾ ਹੱਲ ਲਈ ਕਿਸਾਨਾਂ ਨਾਲ ਗੱਲਬਾਤ ਦੀ ਸ਼ੁਰੂਆਤ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਸਬੰਧੀ ਚਿੰਤਾਵਾਂ ਸਣੇ ਹੋਰ ਮੁੱਦਿਆਂ ’ਤੇ ਚਰਚਾ ਤੇ ਉਨ੍ਹਾਂ ਦੇ ਹੱਲ ਲਈ ਅੱਜ ਕਿਸਾਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਗੱਲਬਾਤ ਦੇ ਪਹਿਲੇ ਗੇੜ ਦੌਰਾਨ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੇ ਡੈਲੀਗੇਟਾਂ ਅਤੇ ਆਗੂਆਂ ਨੂੰ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, ‘‘ਐੱਮਐੱਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਬੰਧੀ ਸੁਝਾਅ ਮਿਲੇ ਹਨ। ਅਸੀਂ ਉਨ੍ਹਾਂ ਦੀ ਨਜ਼ਰਸਾਨੀ ਕਰਾਂਗੇ।’’ ਇਹ ਮੀਟਿੰਗ ਦਿੱਲੀ ਵਿੱਚ ਆਈਸੀਏਆਰ ਦੇ ਪੀਐੱਸਯੂਏ ਕੰਪਲੈਕਸ ਵਿੱਚ ਹੋਈ ਜਿਸ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਤੋਂ ਭਾਰਤੀ ਕਿਸਾਨ ਯੂੁਨੀਅਨ (ਬੀਕੇਯੂ) ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ। ਬੀਕੇਯੂ (ਗ਼ੈਰਸਿਆਸੀ) ਦੇ ਤਰਜਮਾਨ ਧਰਮਵੀਰ ਮਲਿਕ ਨੇ ਕਿਹਾ ਕਿ ਯੂਨੀਅਨਾਂ ਨੂੰ ਐੱਮਐੱਸਪੀ ਮੁੱਦੇ ਦਾ ਜਲਦੀ ਹੱਲ ਨਿਕਲਣ ਦੀ ਉਮੀਦ ਹੈ ।