ਮਾਨਸਾ ਦੇ ਕਿਸਾਨ ਨੇ ਕੀਤੀ ਖਨੌਰੀ ਬਾਰਡਰ ਵਿਖੇ ਖੁਦਕੁਸ਼ੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 25 September, 2024, 04:12 PM

ਮਾਨਸਾ ਦੇ ਕਿਸਾਨ ਨੇ ਕੀਤੀ ਖਨੌਰੀ ਬਾਰਡਰ ਵਿਖੇ ਖੁਦਕੁਸ਼ੀ
ਪਾਤੜਾਂ : ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ `ਤੇ ਮਾਨਸਾ ਦੇ ਇਕ ਕਿਸਾਨ ਗੁਰਮੀਤ ਸਿੰਘ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਦੋਂ ਤੋਂ ਉਹ ਸਰਹੱਦ `ਤੇ ਡਟਿਆ ਹੋਇਆ ਸੀ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਜਦੋਂ ਹੋਰ ਕਿਸਾਨ ਉੱਥੇ ਨਹੀਂ ਸਨ ਤਾਂ ਉਸ ਨੇ ਖੁਦਕੁਸ਼ੀ ਕਰ ਲਈ। ਉਸ ਨੇ ਅੱਜ ਸਵੇਰੇ ਕਰੀਬ 10.45 ਵਜੇ ਪਿੰਡ ਮੱਲਣ ਬਲਾਕ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ।ਅੰਦੋਲਨ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਗੁਰਮੀਤ ਇਸ ਅੰਦੋਲਨ ਨੂੰ ਲੈ ਕੇ ਕਾਫੀ ਗੰਭੀਰ ਸੀ। ਉਹ ਘੱਟ ਹੀ ਘਰ ਜਾਂਦਾ ਸੀ। ਸੂਤਰ ਦੱਸਦੇ ਹਨ ਕਿ ਉਸ ਦੇ ਸਿਰ `ਤੇ ਕਰਜ਼ਾ ਵੀ ਸੀ। ਇਸ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ।ਹਾਲਾਂਕਿ ਕਿਸਾਨ ਨੇ ਖੁਦਕੁਸ਼ੀ ਕਿਉਂ ਕੀਤੀ, ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।