Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਪਟਿਆਲਾ ਸ਼ਹਿਰੀ ਦੀ ਕਬੱਡੀ ਟੀਮ ਨੇ ਜਿੱਤੇ ਗੋਲਡ ਮੈਡਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 25 September, 2024, 03:50 PM

ਪਟਿਆਲਾ ਸ਼ਹਿਰੀ ਦੀ ਕਬੱਡੀ ਟੀਮ ਨੇ ਜਿੱਤੇ ਗੋਲਡ ਮੈਡਲ
– ਸਨੌਰ ਦੀ ਟੀਮ ਨੂੰ 14-0 ਦੇ ਵੱਡੇ ਫਰਕ ਨਾਲ ਹਰਾਇਆ, ਸਟੇਟ ’ਚ ਬਣਾਈ ਥਾਂ
ਪਟਿਆਲਾ : ‘ਖੇਡਾਂ ਵਤਨ ਪੰਜਾਬ ਦੀਆਂ’ 2024 ਸੀਜਨ-3 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ 23 ਸਤੰਬਰ ਤੋਂ ਲਗਾਤਾਰ ਜਾਰੀ ਹੈ। ਇਸ ਤਹਿਤ ਅੰਡਰ-14 ਦੀ ਸਰਕਲ ਸਟਾਇਲ ਕਬੱਡੀ ਦੇ ਮੈਚ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੇ ਖੇਡ ਗਰਾਊਂਡ ਵਿੱਚ ਖੇਡੇ ਗਏ, ਜਿੱਥੇ ਪਟਿਆਲਾ ਸ਼ਹਿਰੀ ਦੀ ਟੀਮ ਨੇ ਸਨੌਰ ਦੀ ਟੀਮ ਨੂੰ 14-0 ਨੂੰ ਵੱਡੇ ਅੰਤਰ ਨਾਲ ਹਰਾਅ ਕੇ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਸਟੇਟ ਖੇਡਣ ਲਈ ਰਾਹ ਪੱਧਰਾ ਕਰ ਲਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਦੇ ਪੀਟੀਆਈ ਪੂਨਮ ਰਾਣੀ ਅਤੇ ਕਬੱਡੀ ਕੋਚ ਜਸਵੀਰ ਜੱਸਾ ਤਰੈਂ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਟੀਮ ਦੇ ਕਬੱਡੀ ਖਿਡਾਰੀ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਖੇਡਾਂ ਵਿੱਚ ਭਾਗ ਲੈ ਕੇ ਮੱਲਾਂ ਮਾਰ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਇਸ ਗੋਡਲ ਮੈਡਲ ਜੇਤੂ ਕਬੱਡੀ ਟੀਮ ਦੀ ਚੋਣ ਸਕੂਲ ਖੇਡਾਂ ਵਿੱਚ ਸਟੇਟ ਪੱਧਰ ਲਈ ਹੋ ਚੁੱਕੀ ਹੈ ਜੋ ਦਸੰਬਰ 2024 ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰੀ ਦੀ ਕਬੱਡੀ ਟੀਮ ਨੇ ਸਮਾਣਾ, ਪਾਤੜਾਂ ਅਤੇ ਭੁਨਰਹੇੜੀ ਦੀ ਕਬੱਡੀ ਟੀਮ ਨੂੰ ਹਰਾਅ ਕੇ ਫਾਈਨਲ ਮੈਚ ਸਨੌਰ ਦੀ ਟੀਮ ਨਾਲ ਖੇਡਿਆ। ਜਿਸ ਵਿੱਚ 14-0 ਦੇ ਵੱਡੇ ਅੰਤਰ ਨਾਲ ਮੈਚ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ ਹੈ ਅਤੇ ਸਟੇਟ ਖੇਡਣ ਲਈ ਆਪਣਾ ਰਸਤਾ ਸਾਫ ਕੀਤਾ ਹੈ। ਇਸ ਕਬੱਡੀ ਟੀਮ ਦਾ ਕੈਪਟਨ ਯੁਵਰਾਜ ਸਿੰਘ ਯੁਵੀ ਅਤੇ ਉਪ ਕੈਪਟਨ ਗਗਨਦੀਪ ਸਿੰਘ ਮੱਟੂ ਹਨ, ਜੋ ਖਿਡਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਇਸ ਕਬੱਡੀ ਟੀਮ ਵੱਲੋਂ ਗੋਲਡ ਮੈਡਲ ਹਾਸਲ ਕਰਨ ’ਤੇ ਡਕਾਲਾ ਸਕੂਲ ਦੇ ਪ੍ਰਿੰਸੀਪਲ ਸੀਮਾ ਰਾਣੀ ਨੇ ਪੀਟੀਆਈ ਪੂਨਮ ਰਾਣੀ, ਕਬੱਡੀ ਜਸਵੀਰ ਜੱਸਾ ਤਰੈਂ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ।